ਜੇਲ ''ਚ ਨਵਾਜ਼ ਸ਼ਰੀਫ ਦੀ ਵਿਗੜੀ ਹਾਲਤ

03/25/2019 1:57:53 AM

ਲਾਹੌਰ(ਭਾਸ਼ਾ)- ਅਲ ਅਜੀਜ਼ੀਆ ਸਟੀਲ ਮਿੱਲ ਘਪਲੇ ਦੇ ਮਾਮਲੇ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (69) ਦੀ ਕਿਡਨੀ ਦੀ ਬੀਮਾਰੀ ਕਾਰਨ ਜੇਲ ਵਿਚ ਹਾਲਤ ਵਿਗੜ ਗਈ।
ਐਤਵਾਰ ਨੂੰ ਇਕ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਦੀ ਧੀ ਮਰੀਅਮ ਨਵਾਜ਼ ਨੇ ਇਥੇ ਕੋਟ ਲਖਪਤ ਜੇਲ ਵਿਚ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਖਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਦੀ ਕਿਡਨੀ ਦੀ ਬੀਮਾਰੀ ਤੀਸਰੇ ਪੜਾਅ 'ਤੇ ਪਹੁੰਚ ਗਈ ਹੈ। ਮਰੀਅਮ ਨੇ ਵਧੀਕ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਨਿੱਜੀ ਡਾਕਟਰ ਦੀ ਮੌਜੂਦਗੀ ਵਿਚ ਇਲਾਜ ਕਰਨ ਲਈ ਮੈਡੀਕਲ ਮਾਹਿਰ ਨੂੰ ਜੇਲ ਵਿਚ ਭੇਜਣ ਦੀ ਬੇਨਤੀ ਕੀਤੀ ਹੈ।

satpal klair

This news is Content Editor satpal klair