ਨਵਾਜ਼ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾਕਟਰ ਨੂੰ ਦਿਲ ਦਾ ਦੌਰਾ ਪਿਆ

07/31/2018 1:34:01 AM

ਇਸਲਾਮਾਬਾਦ—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਦਿਆਲਾ ਜੇਲ ਵਿਚ ਸਿਹਤ ਦੀ ਜਾਂਚ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੁਖੀ ਨੂੰ ਦਿਲ ਦਾ ਦੌਰਾ ਪਿਆ ਹੈ। ਹਸਪਤਾਲ ਦੇ ਕਰੀਬੀ ਸੂਤਰਾਂ ਨੇ ਜਿਓ ਟੀ. ਵੀ. ਨੂੰ ਕਿਹਾ ਕਿ ਪਾਕਿਸਤਾਨ ਆਯੂਰ ਵਿਗਿਆਨ ਸੰਸਥਾਨ (ਪੀ. ਆਈ. ਐੱਮ.ਐੱਸ.) ਦੇ ਡਾਕਟਰ ਇਜਾਜ਼ ਕਦੀਰ  ਨੇ ਜੇਲ ਵਿਚ ਸ਼੍ਰੀ ਸ਼ਰੀਫ ਦੀ ਸਿਹਤ ਦੀ ਜਾਂਚ ਕੀਤੀ ਸੀ। ਐਤਵਾਰ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ।