ਸਿੱਖ ਬੀਬੀ ਨੌਰੀਨ ਸਿੰਘ ਯੂ. ਐੱਸ. ਏਅਰ ਫੋਰਸ ''ਚ ਸੈਕਿੰਡ ਲੈਫਟੀਨੈਂਟ ਨਿਯੁਕਤ

07/12/2020 11:34:06 AM

ਵਾਸ਼ਿੰਗਟਨ ,(ਰਾਜ ਗੋਗਨਾ)- ਅਮਰੀਕਾ ਦੇ ਸੂਬੇ ਕੋਲੋਰਾਡੋ ਸਪ੍ਰਿੰਗਜ਼ 'ਚ ਭਾਰਤੀ-ਅਮਰੀਕੀ ਸਿੱਖ ਵਿਦਿਆਰਥਣ ਅਤੇ ਭਾਰਤੀ ਕਮਿਊਨਿਟੀ ਆਰਗੇਨਾਈਜ਼ਰ ਦੀ 26 ਸਾਲਾ ਬੀਬੀ ਨੌਰੀਨ ਸਿੰਘ ਨੂੰ ਯੁਨਾਈਟਡ ਸਟੇਟ ਏਅਰ ਫੋਰਸ ਵਿਚ ਸੈਕਿੰਡ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ । ਦੱਸਣਯੋਗ ਹੈ ਕਿ ਇਹ ਪ੍ਰਾਪਤੀ ਨੌਰੀਨ ਸਿੰਘ ਨੇ ਆਪਣੇ ਪਿਤਾ ਕਰਨਲ (ਰਿਟਾ.) ਜੀ. ਬੀ. ਸਿੰਘ ਦੀ ਪਾਲਣਾ ਕਰਦਿਆਂ ਪ੍ਰਾਪਤ ਕੀਤੀ ਹੈ, ਜੋ ਅਮਰੀਕਾ 'ਚ ਇਕ ਫੌਜ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਹਨ। 

ਨੌਰੀਨ ਸਿੰਘ ਦੇ ਪਿਤਾ ਯੂ. ਐੱਸ. ਫੌਜ ਦੇ ਸਰਵ ਉੱਚ ਦਰਜੇ ਦੇ ਸਿੱਖ ਅਮਰੀਕਨਾਂ ਵਿਚੋਂ ਇਕ ਹਨ ਜੋ ਕਿ ਸਰਗਰਮ ਡਿਊਟੀ ਨਿਭਾਉਂਦੇ ਹੋਏ ਆਪਣੀ ਦਸਤਾਰ ਨੂੰ ਵੀ ਯੂ. ਐੱਸ. ਏ 'ਚ ਬਣਾਈ ਰੱਖਦੇ ਹਨ। ਉਹ ਸੰਨ 1979 ਵਿਚ ਫ਼ੌਜ ਵਿਚ ਭਰਤੀ ਹੋਏ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਲ 2016 ਵਿਚ ਏਅਰ ਫੋਰਸ ਅਧਿਕਾਰੀ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਸ ਦੇ ਪਿਤਾ ਵਲੋਂ "ਸਿੱਖ ਧਰਮ ਦੇ ਵਿਸ਼ਵਾਸ਼ਾਂ ਨੂੰ ਬਰਕਰਾਰ ਰੱਖਦਿਆਂ ਸੇਵਾ ਕਰਨ ਦੀ ਵਿਦੇਸ਼ ਵਚਨਬੱਧਤਾ ਅਤੇ ਹਿੰਮਤ ਜਤਾਈ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਨੌਰੀਨ ਸਿੰਘ ਇਸ ਮੁਕਾਮ 'ਤੇ ਪੁੱਜੀ।  

ਨੌਰੀਨ ਸਿੰਘ ਦਾ ਕਹਿਣਾ ਹੈ ਕਿ ਭਾਵੇਂ  ਮੇਰੇ ਡੈਡੀ ਨਾਲੋਂ ਮੇਰੇ ਬਿਲਕੁਲ ਵੱਖਰੇ ਸੰਘਰਸ਼ ਸਨ, ਪਰ ਮੈਂ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਗੇ ਵੱਧਣ ਦੇ ਯੋਗ ਹੋਈ  ਹਾਂ। ਮੈਂ ਉਮੀਦ ਕਰਦੀ ਹਾਂ ਕਿ ਇੱਕ ਨੇਤਾ ਹੋਣ ਦੇ ਨਾਤੇ, ਮੈਂ ਦੂਜਿਆਂ ਲਈ ਜਨਤਕ ਸੇਵਾ ਵਿੱਚ ਮੌਜੂਦ ਮੌਕਿਆਂ ਬਾਰੇ ਉਹੀ ਕਰਨਾ ਜਾਰੀ ਰੱਖ ਸਕਦੀ ਹਾਂ।

ਨੌਰੀਨ ਨੇ ਅਲਾਬਮਾ ਦੇ ਯੂ. ਐੱਸ ਅਫਸਰ ਟ੍ਰੇਨਿੰਗ ਸਕੂਲ ਵਿਚ ਵੀ ਸਿਖਲਾਈ ਪ੍ਰਾਪਤ ਕਰਨ ਤੋਂ ਪਹਿਲਾਂ ਵਿਭਾਗ ਨੇ ਉਸ ਨੂੰ ਆਪਣੀ ਭਰਤੀ ਦੀ ਸ਼ੁਰੂਆਤੀ ਕਰਨ ਦੀ ਰਸਮੀ ਸਹੁੰ ਵੀ ਚੁਕਾਈ ਹੈ। ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਮਰੀਕਾ ਵਿਚ ਆ ਕੇ ਸਹੀ ਪ੍ਰੋਫੈਸ਼ਨ ਦੀ ਚੋਣ ਕਰਨ ਲੱਗ ਪਈ ਹੈ, ਜਿਸ ਲਈ ਅਸੀਂ ਲੰਬੇ ਸਮੇਂ ਤੋ ਬੱਚਿਆ ਨੂੰ ਜਾਗਰੂਕ ਕਰ ਰਹੇ ਸੀ।
 

Lalita Mam

This news is Content Editor Lalita Mam