ਨਸ਼ੇ ''ਚ ਟੱਲੀ ਹੋ ਕੇ ਨੌਜਵਾਨਾਂ ਨੇ ਕੀਤੀ ਭੰਨ ਤੋੜ, ਜਾਂਚ ਜਾਰੀ

12/29/2017 12:32:25 PM

ਮੈਲਬੌਰਨ (ਬਿਊਰੋ)— ਮੈਲਬੌਰਨ ਦੇ ਪੱਛਮ ਵਿਚ ਇਕ ਕਮਿਊਨਿਟੀ ਸੈਂਟਰ ਵਿਚ ਕੁਝ ਸ਼ਰਾਰਤੀ ਤੱਤਾਂ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਭੰਨ ਤੋੜ ਕੀਤੀ। ਇਕ ਪੁਰਾਣੇ, ਕੱਚ ਦੀਆਂ ਕੰਧਾਂ ਵਾਲੇ ਈਕੋਵੀਲੇ ਭਾਈਚਾਰੇ ਪਾਰਕ ਨੂੰ ਹਾਲ ਵਿਚ ਹੀ ਮੈਲਬੌਰਨ ਦੇ ਪੱਛਮ ਵਿਚ ਟਾਰਨੀਟ ਵਿਚ ਇਕ ਨਵੀਂ ਰਿਹਾਇਸ਼ੀ ਸੰਪੱਤੀ ਦੇ ਤੌਰ 'ਤੇ ਇੱਥੋਂ ਦੇ ਵਾਸੀਆਂ ਲਈ ਖੋਲਿਆ ਗਿਆ ਸੀ।

ਕਈ ਗਿਰੋਹਾਂ ਦੇ ਮੈਂਬਰਾਂ ਨੇ ਨਸ਼ੇ ਵਿਚ ਟੱਲੀ ਹੋ ਕੇ ਇੱਥੇ ਭੰਨ ਤੋੜ ਕੀਤੀ। ਕਮਿਊਨਿਟੀ ਸੈਂਟਰ ਦੇ ਅੰਦਰੋਂ ਲਈਆਂ ਗਈਆਂ ਤਸਵੀਰਾਂ ਵਿਚ ਟੁੱਟਿਆ ਫਰਨੀਚਰ, ਖਰਾਬ ਉਪਕਰਨ, ਟੁੱਟੀਆਂ ਕੰਧਾਂ, ਗੰਦੇ ਕਾਲੀਨ ਅਤੇ ਕੂੜਾ ਅਤੇ ਨਸ਼ੀਲ ਪਦਾਰਥਾਂ ਦਾ ਕਚਰਾ ਦੇਖਿਆ ਜਾ ਸਕਦਾ ਹੈ।

ਇੱਥੋਂ ਦੇ ਇਕ ਨਿਵਾਸੀ ਮਨੀਸ਼ ਕਿੰਗਰ ਨੇ ਕੱਲ ਪੁਲਸ ਨੂੰ ਦੱਸਿਆ ਕਿ ਉਹ ਇਸ ਇਲਾਕੇ ਵਿਚ ਰਹਿਣਾ ਸੁਰੱਖਿਅਤ ਨਹੀਂ ਸਮਝਦੇ। ਉਨ੍ਹਾਂ ਮੁਤਾਬਕ,''ਉਹ ਆਪਣੇ ਬੱਚਿਆਂ ਨੂੰ ਪਾਰਕ ਲਿਜਾਣਾ ਚਾਹੁੰਦੇ ਹਨ ਪਰ ਇਹ ਖਤਰਨਾਕ ਹੋ ਸਕਦਾ ਹੈ ਕਿਉਂਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਗਿਰੋਹ ਇੱਥੇ ਦਿਨ-ਰਾਤ ਘੁੰਮਦਾ ਰਹਿੰਦਾ ਹੈ।

ਇਹ ਖੇਤਰ ਸਾਰਿਆਂ ਲਈ ਹੈ ਪਰ ਉਨ੍ਹਾਂ ਨੇ ਇੱਥੇ ਇਕ ਜਾਂ ਦੋ ਵਾਰੀ ਨਸ਼ੀਲੇ ਪਦਾਰਥਾਂ ਦਾ ਸੌਦਾ ਹੁੰਦੇ ਖੁਦ ਦੇਖਿਆ ਹੈ।'' ਪੁਲਸ ਇਸ ਤਰ੍ਹਾਂ ਦੀ ਜਾਣਕਾਰੀ ਮਿਲਣ ਮਗਰੋਂ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।