ਰੂਸ ਦਾ ਨਾਟੋ ਨਾਲ ਫੌਜੀ ਵਾਰਤਾ ਫਿਰ ਸ਼ੁਰੂ ਕਰਨ 'ਤੇ ਜ਼ੋਰ

07/20/2019 2:24:06 PM

ਮਾਸਕੋ— ਰੂਸ ਨੇ ਕਿਹਾ ਕਿ ਉਸ ਨੂੰ ਅਤੇ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਇਜੇਸ਼ਨ(ਨਾਟੋ) ਨੂੰ ਗਲਤ ਧਾਰਨਾਵਾਂ ਤੋਂ ਬਚਣ ਲਈ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਸਮੱਸਿਆਵਾਂ ਦੇ ਹੱਲ ਲਈ ਫੌਜੀ ਖੇਤਰ 'ਚ ਫਿਰ ਗੱਲਬਾਤ ਸ਼ੁਰੂ ਕਰਨੀ ਚਾਹਦੀ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਅਲੈਕਜੈਂਡਰ ਗੁਰਸ਼ਕੋ ਦੇ ਹਵਾਲੇ ਤੋਂ ਦੱਸਿਆ ਗਿਆ,''ਵਰਤਮਾਨ 'ਚ ਮੁੱਖ ਮੁੱਦਾ ਇਹ ਹੈ ਕਿ ਤਣਾਅ ਨੂੰ ਵਧਾਉਣ ਤੋਂ ਰੋਕਣਾ, ਖਤਰਨਾਕ ਫੌਜੀ ਘਟਨਾਵਾਂ ਨੂੰ ਰੋਕਣ ਦੇ ਸਾਧਨਾਂ ਨੂੰ ਮਜ਼ਬੂਤ ਕਰਨਾ ਅਤੇ ਇਕ-ਦੂਜੇ ਦੇ ਇਰਾਦਿਆਂ ਨੂੰ ਲੈ ਕੇ ਗਲਤ ਧਾਰਨਾਵਾਂ ਤੋਂ ਬਚਣ ਲਈ ਕੰਮ ਕਰਨ ਦੇ ਰਸਤੇ ਲੱਭੇ ਜਾਣਾ ਹੈ।''

ਉਨ੍ਹਾਂ ਕਿਹਾ ਕਿ ਫੌਜੀ ਗਤੀਵਿਧੀਆਂ 'ਚ ਪਾਰਦਰਸ਼ਤਾ ਨੂੰ ਵਧਾਵਾ ਦੇਣ ਅਤੇ ਫੌਜੀ ਖੇਤਰ 'ਚ ਸੰਪਰਕ ਸਥਾਪਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕਿਹਾ ਹੈ ਉਨ੍ਹਾਂ ਸਭ ਨੂੰ ਲਾਗੂ ਕਰਨਾ ਫੌਜੀਆਂ ਵਿਚਕਾਰ ਪੇਸ਼ੇਵਰ ਗੱਲਬਾਤ ਦੇ ਬਿਨਾਂ ਅਸੰਭਵ ਹੈ।'' ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ 'ਚ ਰੂਸ ਅਤੇ ਨਾਟੋ ਵਿਚਕਾਰ ਤਣਾਅ ਵਧ ਗਏ ਹਨ।