ਅਜਬ-ਗਜ਼ਬ : ਸਿਰਫ਼ 30 ਮਿੰਟ ’ਚ ਹੋਵੇਗੀ ਤਬਾਹੀ, ਧਰਤੀ ’ਤੇ ਉੱਠਣਗੀਆਂ ਅੱਗ ਦੀਆਂ ਲਪਟਾਂ, ਨਾਸਾ ਦੀ ਚਿਤਾਵਨੀ

05/16/2023 9:35:39 PM

ਵਾਸ਼ਿੰਗਟਨ (ਇੰਟ.) : ਦੁਨੀਆ ਦੇ ਖ਼ਤਮ ਹੋਣ ਦੀ ਅਫਵਾਹ ਸਮੇਂ-ਸਮੇਂ ’ਤੇ ਉੱਡਦੀ ਰਹਿੰਦੀ ਹੈ। ਹਾਲਾਂਕਿ, ਹੁਣ ਤੱਕ ਦੀਆਂ ਸਾਰੀਆਂ ਭਵਿੱਖਬਾਣੀਆਂ ਗਲਤ ਹੀ ਸਾਬਤ ਹੋਈਆਂ ਹਨ ਪਰ ਜਦੋਂ ਨਾਸਾ ਅਜਿਹੀ ਕੋਈ ਚਿਤਾਵਨੀ ਜਾਰੀ ਕਰਦਾ ਹੈ ਤਾਂ ਲੋਕਾਂ ਦੇ ਦਿਲ ਦੀ ਧੜਕਨ ਵਧ ਜਾਂਦੀ ਹੈ। ਨਾਸਾ ਪੁਲਾੜ ਦੀਆਂ ਸਾਰੀਆਂ ਸਰਗਰਮੀਆਂ ’ਤੇ ਨਜ਼ਰ ਰੱਖਦਾ ਹੈ, ਜਿਵੇਂ ਕਿਹੜਾ ਗ੍ਰਹਿ ਘੁੰਮ ਰਿਹਾ ਹੈ, ਕਿਹੜੀ ਚੱਟਾਨ ਧਰਤੀ ਦੇ ਨੇੜੇ ਆ ਰਹੀ ਹੈ। ਹਾਲ ਹੀ 'ਚ ਨਾਸਾ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਧਰਤੀ ’ਤੇ ਤਬਾਹੀ ਹੋਵੇਗੀ, ਉਦੋਂ ਲੋਕਾਂ ਕੋਲ ਸਿਰਫ਼ ਅੱਧਾ ਘੰਟਾ ਹੋਵੇਗਾ। ਭਾਵ ਕੋਈ ਵੀ ਭਵਿੱਖਬਾਣੀ ਲੋਕਾਂ ਨੂੰ ਉਨ੍ਹਾਂ ਦੀ ਜਾਨ ਬਚਾਉਣ ’ਚ ਮਦਦ ਨਹੀਂ ਕਰੇਗੀ।

ਇਹ ਵੀ ਪੜ੍ਹੋ : ਯੁੱਧ ਦੇ ਬਦਲ ਰਹੇ ਹਾਲਾਤ, ਰੂਸ ਦੇ ਸੈਨਿਕਾਂ 'ਤੇ ਹਾਵੀ ਹੋ ਰਹੀ ਯੂਕ੍ਰੇਨ ਦੀ ਫ਼ੌਜ

ਨਾਸਾ ਦੇ ਵਿਗਿਆਨੀਆਂ ਮੁਤਾਬਕ ਪੁਲਾੜ ਤੋਂ ਆਈ ਤਬਾਹੀ ਹੀ ਧਰਤੀ ਦੇ ਅੰਤ ਦਾ ਕਾਰਨ ਬਣੇਗੀ। ਉਨ੍ਹਾਂ ਮੁਤਾਬਕ ਪੁਲਾੜ 'ਚ ਤੂਫਾਨ ਆਏਗਾ, ਜੋ ਆਪਣੀ ਲਪੇਟ ਵਿੱਚ ਧਰਤੀ ਨੂੰ ਲੈ ਲਵੇਗਾ। ਇਸ ਸੂਰਜੀ ਤੂਫਾਨ ਕਾਰਨ ਧਰਤੀ ’ਤੇ ਅੱਗ ਦੀਆਂ ਲਪਟਾਂ ਉੱਠਣਗੀਆਂ। ਇਸ ਤਬਾਹੀ ਤੋਂ ਬਚਣ ਲਈ ਇਨਸਾਨ ਕੋਲ ਮੌਕਾ ਵੀ ਨਹੀਂ ਰਹੇਗਾ। ਧਰਤੀ ਤੱਕ ਪਹੁੰਚਣ 'ਚ ਇਸ ਤੂਫਾਨ ਨੂੰ ਸਿਰਫ ਅੱਧਾ ਘੰਟਾ ਲੱਗੇਗਾ। ਭਾਵ ਇੰਨੇ ਘੱਟ ਸਮੇਂ ਵਿੱਚ ਹੀ ਧਰਤੀ ਦਾ ਵਿਨਾਸ਼ ਹੋ ਜਾਏਗਾ। ਸਪੇਸ ਏਜੰਸੀ ਏ.ਆਈ. ਮਾਡਲ ਦੀ ਮਦਦ ਨਾਲ ਤਬਾਹੀ ਬਾਰੇ ਸਾਰੀ ਡਿਟੇਲ ਕੱਢ ਰਹੀ ਹੈ। ਇਸ ਦੇ ਲਈ ਕਿਵੇਂ ਵਾਰਨਿੰਗ ਦਾ ਸਿਸਟਮ ਡਿਵੈਲਪ ਕੀਤਾ ਜਾਵੇ, ਇਸ ’ਤੇ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ

ਨਾਸਾ ਇਸ ਤਕਨੀਕ 'ਤੇ ਕੰਮ ਕਰ ਰਿਹਾ ਹੈ ਕਿ ਜਦੋਂ ਪੁਲਾੜ ਤੋਂ ਇਹ ਤੂਫਾਨ ਉੱਠੇ ਤਾਂ ਇਸ ਦੀ ਜਾਣਕਾਰੀ ਤੇਜ਼ੀ ਨਾਲ ਧਰਤੀ ਤੱਕ ਪਹੁੰਚ ਜਾਵੇ। ਇਸ ਦੇ ਲਈ ਕਈ ਸੈਟੇਲਾਈਟ ਲਗਾਏ ਗਏ ਹਨ ਪਰ ਹੁਣ ਤੱਕ ਇਹ ਦੇਖਿਆ ਗਿਆ ਹੈ ਕਿ ਜਦੋਂ ਪੁਲਾੜ 'ਚ ਤੂਫਾਨ ਆਉਂਦਾ ਹੈ ਤਾਂ ਉਹ ਸੈਟੇਲਾਈਟ ਸਿਗਨਲ ਦੇਣਾ ਬੰਦ ਕਰ ਦਿੰਦੇ ਹਨ ਪਰ ਹੁਣ AI ਦੀ ਮਦਦ ਨਾਲ ਸ਼ਾਇਦ ਇਸ ਸਮੱਸਿਆ ਦਾ ਹੱਲ ਲੱਭ ਲਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh