ਮੰਗਲ ਗ੍ਰਹਿ ''ਤੇ ਜਾਣ ਤੋਂ ਪਹਿਲਾਂ ਬੰਜਰ ਇਲਾਕੇ ''ਚ ਬਣੇ ਡੋਮ ''ਚ ਇਕ ਸਾਲ ਲਈ ਕੈਦ ਹੋਏ ਵਿਗਿਆਨੀ (ਤਸਵੀਰਾਂ)

08/30/2015 5:18:43 PM


ਹਵਾਈ— ਨਾਸਾ ਦੇ ਛੇ ਵਿਗਿਆਨੀਆਂ ਨੇ ਖੁਦ ਨੂੰ ਅਮਰੀਕੀ ਸੂਬੇ ਹਵਾਈ ਦੇ ਇਕ ਬੰਜਰ ਇਲਾਕੇ ਵਿਚ ਇਕ ਡੋਮ ਵਿਚ ਇਕ ਸਾਲ ਲਈ ਬੰਦ ਕਰ ਲਿਆ ਹੈ। ਇਹ ਮਾਰਸ ਮਿਸ਼ਨ ਲਈ ਕੀਤੀ ਜਾ ਰਹੀ ਤਿਆਰੀ ਦਾ ਹਿੱਸਾ ਹੈ। ਇਸ ਟੀਮ ਵਿਚ ਇਕ ਫ੍ਰੈਂਚ ਐਸਟ੍ਰੋਬਾਇਓਲਾਜਿਸਟ, ਇਕ ਜਰਮਨੀ ਭੌਤਿਕ ਸ਼ਾਸਤਰੀ ਅਤੇ ਚਾਰ ਅਮਰੀਕੀ ਜਿਨ੍ਹਾਂ ਵਿਚ ਪਾਇਲਟ, ਆਰਕੀਟੈਕਟ, ਪੱਤਰਕਾਰ ਅਤੇ ਇਕ ਵਿਗਿਆਨੀ ਸ਼ਾਮਲ ਹੈ। 
ਨਾਸਾ ਨੂੰ ਉਮੀਦ ਹੈ 2030 ਦੇ ਦਹਾਕੇ ਵਿਚ ਉਹ ਮੰਗਲ ਗ੍ਰਹਿ ''ਤੇ ਝੰਡੇ ਗੱਡ ਦੇਣਗੇ। ਜਾਂਚਕਰਤਾ ਕਿਮ ਬਿੰਸਟੇਡ ਦੱਸਦੀ ਹੈ ਕਿ ਪਹਿਲਾਂ ਵੀ ਹਵਾਈ ਸਪੇਸ ਐਕਸਪਲੋਰੇਸ਼ਨ ਐਨਾਲਾਗ ਐਂਡ ਸਿਮੁਲੇਸ਼ਨ ਪ੍ਰਯੋਗ ਵਿਚ ਨਿਵੇਸ਼ ਹੋਇਆ ਹੈ ਅਤੇ ਅੱਗੇ ਵੀ ਅਜਿਹੇ ਮਿਸ਼ਨਾਂ ''ਤੇ ਕਰੀਬ ਦੱਸ ਲੱਖ ਡਾਲਰ ਖਰਚ ਕਰਨ ਦਾ ਇਰਾਦਾ ਹੈ। ਇਸ ਗੁਬੰਦ ਦਾ ਵਿਆਸ 36 ਫੁੱਟ ਅਤੇ ਲੰਬਾਈ 20 ਫੁੱਟ ਹੈ। ਇਹ ਸਾਰੇ ਵਿਗਿਆਨੀ ਛੋਟੇ-ਛੋਟੇ ਕਮਰਿਆਂ ਵਿਚ ਰਹਿਣਗੇ ਤੇ  ਖਾਣੇ ਵਿਚ ਪਾਊਡਰ ਪਨੀਰ ਅਤੇ ਡਿੱਬਾਬੰਦ ਮੱਛੀਆਂ ਖਾਣਗੇ। 
ਮੰਗਲ ਗ੍ਰਹਿ ''ਤੇ ਇਨਸਾਨ ਦਾ ਬਿਨਾਂ ਤਾਜ਼ੀ ਹਵਾ, ਪਾਣੀ ਤੇ ਭੋਜਨ ਦੇ ਬਿਨਾਂ ਰਹਿਣਾ ਬਹੁਤ ਮੁਸ਼ਕਿਲ ਹੈ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਨੂੰ ਕਰੀਬ ਤੋਂ ਸਮਝਣ ਲਈ ਅਮਰੀਕੀ ਸਪੇਸ ਨੇ ਮਾਰਸ ਵੱਲ ਵਧਣ ਵਾਲੇ ਹਵਾਈ ਸਪੇਸ ਐਕਸਪਲੋਰੇਸ਼ਨ ਐਨਾਲਾਗ ਐਂਡ ਸਿਮੁਲੇਸ਼ਨ ਨਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi