ਵੈਂਟੀਲੇਟਰ ਡਿਜ਼ਾਇਨ ਲਈ ਨਾਸਾ ਨੇ ਤਿੰਨ ਭਾਰਤੀ ਕੰਪਨੀਆਂ ਦੀ ਕੀਤੀ ਚੋਣ

06/03/2020 7:01:03 PM

ਵਾਸ਼ਿੰਗਟਨ(ਇੰਟ): ਅਮਰੀਕੀ ਸਪੇਸ ਏਜੰਸੀ ਨਾਸਾ ਨੇ ਵੈਂਟੀਲੇਟਰ ਦੇ ਡਿਜ਼ਾਇਲ ਲਈ ਤਿੰਨ ਭਾਰਤੀ ਕੰਪਨੀਆਂ ਦੀ ਚੋਣ ਕੀਤੀ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੂਰੀ ਦੁਨੀਆ ਵਿਚ ਵੈਂਟੀਲੇਟਰ ਦੀ ਮੰਗ ਵਧੀ ਹੈ। ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਨਾਸਾ ਨੇ ਵੈਂਟੀਲੇਟਰ ਨਿਰਮਾਣ ਦਾ ਕੰਮ ਵੀ ਸ਼ੁਰੂ ਕੀਤਾ ਹੈ। ਨਾਸਾ ਨੇ ਵੈਂਟੀਲੇਟਰ ਡਿਜ਼ਾਇਨ ਲਈ ਤਿੰਨ ਭਾਰਤੀ ਕੰਪਨੀਆਂ ਦੀ ਚੋਣ ਕੀਤੀ ਹੈ। ਨਾਸਾ ਨੇ ਇਨ੍ਹਾਂ ਕੰਪਨੀਆਂ ਨੂੰ ਚੋਣ 'ਤੇ ਵਧਾਈ ਦਿੱਤੀ ਹੈ। ਹੁਣ ਤਿੰਨੋਂ ਭਾਰਤੀ ਕੰਪਨੀਆਂ ਵਿਸ਼ੇਸ਼ ਤੌਰ 'ਤੇ ਕੋਰੋਨਾ ਵਾਇਰਸ ਦੇ ਰੋਗੀਆਂ ਦੇ ਇਲਾਜ ਲਈ ਵੈਂਟੀਲੇਟਰਾਂ ਦਾ ਨਿਰਮਾਣ ਕਰਨਗੀਆਂ। 

ਬਿਊਰੋ ਆਫ ਸਾਊਥ ਐਂਡ ਸੈਂਟ੍ਰਲ ਏਸ਼ੀਅਨ ਅਫੇਅਰਸ ਨੇ ਦੱਸਿਆ ਕਿ ਨਾਸਾ ਨੇ ਵੈਂਟੀਲੇਟਰ ਲਈ ਦੁਨੀਆ ਭਰ ਵਿਚੋਂ 21 ਲਾਇਸੈਂਸਾਂ ਦੀ ਵੰਡ ਕੀਤੀ ਹੈ। ਅਮਰੀਕਾ-ਭਾਰਤ ਸਾਂਝੇਦਾਰੀ ਦੇ ਮਹੱਤਵ ਨੂੰ ਦੇਖਦੇ ਹੋਏ ਨਾਸਾ ਨੇ ਭਾਰਤ ਦੀਆਂ ਤਿੰਨ ਕੰਪਨੀਆਂ ਦੀ ਵੀ ਚੋਣ ਕੀਤੀ ਹੈ।

ਰਸਮੀ ਵੈਂਟੀਲੇਟਰ ਦੀ ਤੁਲਨਾ ਵਿਚ ਵਧੇਰੇ ਸੌਖਾ ਤੇ ਸਸਤਾ
ਨਾਸਾ ਜੈੱਟ ਪ੍ਰੋਪਲਸ਼ਨ ਲੈਬੋਰਟ੍ਰੀ ਵਲੋਂ 30 ਮਈ ਦੇ ਇਕ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਟਿੱਪਣੀ ਕੀਤੀ ਹੈ। ਇਸ ਵਿਚ ਕਿਹਾ ਗਿਆ ਸੀ ਕਿ ਨਿਰਮਾਤਾਵਾਂ ਨੂੰ ਕੋਰੋਨਾ ਮਹਾਮਾਰੀ ਲਈ ਵਿਸ਼ੇਸ਼ ਵੈਂਟੀਲੇਟਰ ਨਿਰਮਾਣ ਲਈ ਚੁਣਿਆ ਗਿਆ ਹੈ। ਇਹ ਰਸਮੀ ਵੈਂਟੀਲੇਟਰ ਦੀ ਤੁਲਨਾ ਵਿਚ ਵਧੇਰੇ ਸਰਲ ਤੇ ਸਸਤਾ ਹੈ। ਇਹ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਬੇਹੱਦ ਕਾਰਗਰ ਹੈ। ਇਸ ਦਾ ਡਿਜ਼ਾਇਨ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਹਰੇਕ ਹਸਪਤਾਲ ਇਸ ਨੂੰ ਆਸਾਨੀ ਨਾਲ ਵਰਤੋਂ ਵਿਚ ਲਿਆ ਸਕਦਾ ਹੈ।

ਹਾਈ-ਪ੍ਰੈਸ਼ਰ ਵੈਂਟੀਲੇਟਰ ਦਾ ਡਿਜ਼ਾਇਨ ਰਸਮੀ ਵੈਂਟੀਲੇਟਰ ਤੋਂ ਵੱਖਰਾ
29 ਮਈ ਨੂੰ ਨਾਸਾ ਦੇ ਇਕ ਬਿਆਨ ਮੁਤਾਬਕ ਹਾਈ-ਪ੍ਰੈਸ਼ਰ ਵੈਂਟੀਲੇਟਰ ਦਾ ਡਿਜ਼ਾਇਨ ਰਸਮੀ ਵੈਂਟੀਲੇਟਰ ਤੋਂ ਵੱਖਰਾ ਹੈ। ਇਸ ਨੂੰ ਰਸਮੀ ਵੈਂਟੀਲੇਟਰ ਦੀ ਤੁਲਨਾ ਵਿਚ ਘੱਟ ਉਪਕਰਨ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਚੱਲਦੇ ਇਹ ਕੋਰੋਨਾ ਰੋਗੀਆਂ ਦੇ ਇਲਾਜ ਵਿਚ ਇਕ ਕਿਫਾਇਤੀ ਵਿਕਲਪ ਪ੍ਰਦਾਨ ਕਰਦਾ ਹੈ। ਆਪਣੇ ਲਚੀਲੇ ਡਿਜ਼ਾਇਨ ਦੇ ਚੱਲਦੇ ਇਹ ਹਸਪਤਾਲਾਂ ਵਿਚ ਆਸਾਨੀ ਨਾਲ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਇਆ ਜਾ ਸਕਦਾ ਹੈ।

Baljit Singh

This news is Content Editor Baljit Singh