ਮੰਗਲ ''ਤੇ ਨਾਸਾ ਦੇ ''ਅਪਰਚੁਨਿਟੀ'' ਰੋਵਰ ਦਾ ਸ਼ਾਨਦਾਰ ਸਫਰ ਖਤਮ

02/14/2019 5:42:00 PM

ਵਾਸ਼ਿੰਗਟਨ (ਭਾਸ਼ਾ)— ਮੰਗਲ ਗ੍ਰਹਿ 'ਤੇ ਪਿਛਲੇ 15 ਸਾਲਾਂ ਤੋਂ ਚੱਲ ਰਹੇ ਨਾਸਾ ਦੇ 'ਅਪਰਚੁਨਿਟੀ' ਰੋਵਰ ਦਾ ਸੁਨਹਿਰਾ ਸਫਰ ਖਤਮ ਹੋ ਗਿਆ ਹੈ। ਜਹਾਜ਼ ਦੇ ਸੰਪਰਕ ਲਈ ਪਿਛਲੇ 8 ਮਹੀਨੇ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਮੁਹਿੰਮ ਖਤਮ ਹੋਣ ਦਾ ਐਲਾਨ ਕੀਤਾ ਗਿਆ ਹੈ।
ਪਿਛਲੇ ਸਾਲ ਜੂਨ 'ਚ ਮੰਗਲ ਗ੍ਰਹਿ 'ਤੇ ਆਏ ਭਿਆਨਕ ਤੂਫਾਨ ਕਾਰਨ ਅਪਰਚੁਨਿਟੀ ਰੋਵਰ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ ਅਤੇ ਧਰਤੀ 'ਤੇ ਸਿਗਨਲ ਆਉਣਾ ਰੁਕ ਗਿਆ ਸੀ। ਸੰਪਰਕ ਬਹਾਲ ਕਰਨ ਲਈ ਹਜ਼ਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਨਾਸਾ ਦੇ ਜੈੱਟ ਪ੍ਰੋਪਲਸਨ ਲੈਬੋਰੇਟਰੀ 'ਚ ਸਪੇਸ ਆਪ੍ਰਰੇਸ਼ੰਸ ਫੈਸਲਿਟੀ ਦੇ ਇੰਜੀਨੀਅਰ ਕਾਮਯਾਬ ਨਹੀਂ ਹੋ ਸਕੇ। ਸੌਰ ਊਰਜਾ ਨਾਲ ਚੱਲਣ ਵਾਲੀ ਇਸ ਜਹਾਜ਼ ਨਾਲ ਆਖਰੀ ਵਾਰ ਪਿਛਲੇ ਸਾਲ 10 ਜੂਨ ਨੂੰ ਸੰਪਰਕ ਹੋਇਆ ਸੀ।

Baljit Singh

This news is Content Editor Baljit Singh