ਨਾਸਾ ਦੇ ਮਾਰਸ ਆਡਿਸੀ ਨੇ ਫੋਬਾਸ ਦੀ ਪਹਿਲੀ ਤਸਵੀਰ ਲਈ

Tuesday, Oct 10, 2017 - 05:53 AM (IST)

ਵਾਸ਼ਿੰਗਟਨ (ਏਜੰਸੀਆਂ)— ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਪੁਲਾੜੀ ਗੱਡੀ ਮਾਰਸ ਆਡਿਸੀ ਨੇ 16 ਸਾਲ ਤੱਕ ਮੰਗਲ ਗ੍ਰਹਿ ਦਾ ਚੱਕਰ ਲਗਾਉਣ ਤੋਂ ਬਾਅਦ ਪਹਿਲੀ ਵਾਰ ਮੰਗਲ ਦੇ ਚੰਦਰਮਾ ਫੋਬਾਸ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਕੀਤੀਆਂ ਹਨ। 2001 ਵਿਚ ਲਾਂਚ ਕੀਤੇ ਗਏ ਮਾਰਸ ਆਡਿਸੀ ਦੇ ਦਿ ਥਰਮਲ ਐਮਿਸ਼ਨ ਇਮੇਜਿੰਗ ਸਿਸਟਮ (ਟੀ.ਐੱਚ.ਈ.ਐੱਮ.ਆਈ.ਐੱਸ.) ਨਾਂ ਦੇ ਕੈਮਰੇ ਨੇ 29 ਸਤੰਬਰ ਨੂੰ ਫੋਬਾਸ ਦੀਆਂ ਤਸਵੀਰਾਂ ਲਈਆਂ।
ਐਰੀਜੋਨਾ ਸਟੇਟ ਯੂਨੀਵਰਸਿਟੀ ਤੋਂ ਟੀ.ਐੱਚ.ਈ.ਐੱਮ.ਆਈ.ਐੱਸ. ਮਿਸ਼ਨ ਦੇ ਯੋਜਨਾਕਾਰ ਜੋਨਾਥਨ ਹਿਲ ਨੇ ਕਿਹਾ ਕਿ ਟੀ.ਐੱਚ.ਈ.ਐੱਮ.ਆਈ.ਐੱਸ. ਹਾਲਾਂਕਿ ਪਿਛਲੇ 16 ਸਾਲਾਂ ਤੋਂ ਮੰਗਲ 'ਤੇ ਹੈ, ਪਰ ਪਹਿਲੀ ਵਾਰ ਅਸੀਂ ਫੋਬਾਸ ਨੂੰ ਦੇਖਣ ਲਈ ਪੁਲਾੜੀ ਗੱਡੀ ਨੂੰ ਮੋੜਨ ਵਿਚ ਸਮਰੱਥ ਹੋਏ ਹਾਂ।


Related News