ਮੰਗਲ 2020 ਮਿਸ਼ਨ ਲਈ ਨਾਸਾ ਦਾ ਪਹਿਲਾ ਪੈਰਾਸ਼ੂਟ ਪ੍ਰੀਖਣ ਸਫਲ

11/22/2017 7:35:21 AM

ਵਾਸ਼ਿੰਗਟਨ,(ਭਾਸ਼ਾ)-ਪੁਲਾੜ ਏਜੰਸੀ ਨਾਸਾ ਨੇ ਆਵਾਜ਼ ਦੀ ਰਫਤਾਰ ਤੋਂ ਤੇਜ਼ ਚੱਲਣ ਵਾਲੇ (ਸੁਪਰਸਾਨਿਕ) ਇਕ ਲੈਂਡਿੰਗ ਪੈਰਾਸ਼ੂਟ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ, ਜਿਸ ਦੀ ਵਰਤੋਂ ਉਹ ਸਾਲ 2020 ਦੇ ਆਪਣੇ ਮੰਗਲ ਗ੍ਰਹਿ ਮਿਸ਼ਨ ਦੌਰਾਨ ਕਰੇਗਾ।
ਇਹ ਮਿਸ਼ਨ 5.4 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਮੰਗਲ ਦੇ ਵਾਤਾਵਰਣ ਵਿਚ ਦਾਖਲ ਹੋਣ ਵਾਲੀ ਪੁਲਾੜ ਗੱਡੀ ਦੀ ਰਫਤਾਰ ਨੂੰ ਹੌਲੀ ਕਰ ਸਕਣ ਵਾਲੇ ਇਕ ਖਾਸ ਤਰ੍ਹਾਂ ਦੇ ਪੈਰਾਸ਼ੂਟ 'ਤੇ ਨਿਰਭਰ ਹੋਵੇਗਾ।
ਮਿਸ਼ਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਪਹਿਲੀ ਵਾਰ ਇਕ ਵੀਡੀਓ ਰਾਹੀਂ ਦਿਖਾਇਆ ਗਿਆ ਹੈ, ਜਿਸ ਵਿਚ ਪੈਰਾਸ਼ੂਟ ਨੂੰ ਆਵਾਜ਼ ਦੀ ਰਫਤਾਰ ਤੋਂ ਵੀ ਤੇਜ਼ ਰਫਤਾਰ ਨਾਲ ਖੁੱਲ੍ਹਦੇ ਹੋਏ ਦੇਖਿਆ ਜਾ ਸਕਦਾ ਹੈ। ਮੰਗਲ 2020 ਮਿਸ਼ਨ ਤਹਿਤ ਉਥੇ ਮੌਜੂਦ ਤੱਥਾਂ ਦੀ ਜਾਂਚ ਕਰ ਕੇ ਮੰਗਲ ਗ੍ਰਹਿ 'ਤੇ ਪ੍ਰਾਚੀਨ ਜੀਵਨ ਦੇ ਸੰਕੇਤਾਂ ਦੀ ਖੋਜ ਕਰਨ ਦਾ ਯਤਨ ਕੀਤਾ ਜਾਵੇਗਾ।