ਸਪੇਸ ''ਚ ਮਿਰਚ ਉਗਾਏਗਾ ਨਾਸਾ, ਐਸਟ੍ਰੋਨਾਟਸ ਨੂੰ ਚਾਹੀਦੈ ਤਿੱਖਾ ਖਾਣਾ

07/19/2019 7:27:31 PM

ਵਾਸ਼ਿੰਗਟਨ (ਏਜੰਸੀ)- ਅਪੋਲੋ 11 ਮਿਸ਼ਨ ਨੂੰ ਅੱਜ (19 ਜੁਲਾਈ 2019) ਨੂੰ 50 ਸਾਲ ਪੂਰੇ ਹੋ ਗਏ, ਅੱਜ ਹੀ ਦੇ ਦਿਨ ਨੀਲ ਆਰਮਸਟ੍ਰਾਂਗ ਮਾਈਕਲ ਕਾਲਿੰਸ ਅਤੇ ਐਡਵਿਨ ਬਜ ਐਲਡ੍ਰਿਨ ਚੰਨ 'ਤੇ ਪਹੁੰਚੇ ਸਨ। ਇਸੇ ਮਿਸ਼ਨ ਵਿਚ ਹੀ ਨੀਲ ਆਰਮਸਟ੍ਰਾਂਗ ਚੰਨ 'ਤੇ ਕਦਮ ਰੱਖਣ ਵਾਲੇ ਪਹਿਲੇ ਵਿਅਕਤੀ ਬਣੇ ਸਨ। ਇਨ੍ਹਾਂ ਤਿੰਨਾਂ ਐਸਟ੍ਰੋਨਾਟਸ ਨੂੰ ਅੱਜ ਵੀ ਦੁਨੀਆ ਮਾਣ ਨਾਲ ਯਾਦ ਕਰਦੀ ਹੈ, ਪਰ ਜਿਸ ਤਰ੍ਹਾਂ ਨਾਲ ਇਹ ਮਿਸ਼ਨ ਸੌਖਾ ਨਹੀਂ ਸੀ, ਉਸੇ ਤਰ੍ਹਾਂ ਐਸਟ੍ਰੋਨਾਟ ਬਣਨਾ ਵੀ ਸੌਖਾ ਨਹੀਂ, ਖਾਣ ਤੋਂ ਲੈ ਕੇ ਰਹਿਣ ਤੱਕ, ਹਰ ਚੀਜ਼ ਪੁਲਾੜ ਯਾਤਰੀ ਨੂੰ ਬਦਲਣੀ ਪੈਂਦੀ ਹੈ। ਆਪਣੇ ਕੰਮ ਲਈ ਕੁਝ ਵੀ ਬਦਲ ਲਓ ਪਰ ਖਾਣ ਦੇ ਸਵਾਦ ਨੂੰ ਜ਼ੁਬਾਨ ਤੋਂ ਕਿਵੇਂ ਹਟਾਈਏ। ਚਟਪਟਾ, ਲਜ਼ੀਜ਼ ਅਤੇ ਮਸਾਲੇਦਾਰ ਖਾਣਾ ਦੇਖ ਕੇ ਸਭ ਦੇ ਮੂੰਹ ਵਿਚ ਪਾਣੀ ਆ ਹੀ ਜਾਂਦਾਹੈ। ਐਸਟ੍ਰੋਨਾਟ ਦੇ ਵੀ।

ਜੀ ਹਾਂ ਕਈ-ਕਈ ਦਿਨ ਸਪੇਸ ਵਿਚ ਬਿਤਾਉਣ ਵਾਲੇ ਐਸਟ੍ਰੋਨਾਟਸ ਨੂੰ ਵੀ ਪੁਲਾੜ ਵਿਚ ਹੁਣ ਚਪਟਪਟਾ ਖਾਣਾ ਚਾਹੀਦਾ ਹੈ। ਇਸ ਲਈ ਨਾਸਾ ਹੁਣ ਸਪੇਸ ਵਿਚ ਮਿਰਚ ਉਗਾਉਣ ਵਾਲਾ ਹੈ ਕਿਉਂਕਿ ਬਹੁਤ ਸਾਰੇ ਪੁਲਾੜ ਯਾਤਰੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤਿੱਖਾ ਮਸਾਲੇਦਾਰ ਖਾਣਾ ਚਾਹੀਦਾ ਹੈ। ਇਸ ਲਈ ਨਾਸਾ ਹੁਣ ਸਪੇਸ ਵਿਚ ਐਸਪਾਨੋਲਾ ਚਿਲੀ ਪੇਪਰ ਦਾ ਬੂਟਾ ਉਗਾਏਗਾ। ਇਕ ਖਬਰ ਮੁਤਾਬਕ ਨਾਸਾ ਸਪੇਸ ਵਿਚ ਪਹਿਲਾ ਫਲ ਉਗਾਉਣ ਜਾ ਰਿਹਾ ਹੈ ਕਿਉਂਕਿ ਪੁਲਾੜ ਯਾਤਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਪਾਇਸੀ ਅਤੇ ਮਸਾਲੇਦਾਰ ਖਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਨਾਸਾ ਪੁਲਾੜ ਵਿਚ ਸਪੇਸ ਲੈਟਸ ਅਤੇ ਸਪੇਸ ਕੈਬੇਜ ਉਗਾ ਚੁੱਕਾ ਹੈ ਹੁਣ ਉਹ ਪਹਿਲਾ ਫਲ ਉਗਾਉਣ ਜਾ ਰਿਹਾ ਹੈ। ਇਸ ਲਈ ਵਿਗਿਆਨਕ ਰਿਸਰਚ ਕਰ ਰਹੇ ਹਨ ਕਿ ਕਿਵੇਂ ਪ੍ਰਿਥਵੀ ਤੋਂ ਦੂਰ ਫਲਾਂ ਅਤੇ ਬਾਕੀ ਸਬਜ਼ੀਆਂ ਨੂੰ ਉਗਾਇਆ ਜਾਵੇ।

Sunny Mehra

This news is Content Editor Sunny Mehra