ਨਾਸਾ ਨੇ ਚੰਨ ਮਿਸ਼ਨ ਲਈ ਪਹਿਲੀ ਬੀਬੀ ਸਣੇ 18 ਪੁਲਾੜ ਯਾਤਰੀਆਂ ਦੀ ਕੀਤੀ ਚੋਣ

12/10/2020 6:08:07 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਸਪੇਸ ਏਜੰਸੀ ਨਾਸਾ ਸਾਲ 2024 ਵਿਚ ਪੁਲਾੜ ਯਾਤਰੀਆਂ ਨੂੰ ਚੰਨ 'ਤੇ ਭੇਜਣ ਦੀ ਤਿਆਰੀ ਵਿਚ ਲੱਗਾ ਹੋਇਆ ਹੈ। ਜਾਣਕਾਰੀ ਮੁਤਾਬਕ, ਨਾਸਾ ਨੇ 18 ਪੁਲਾੜ ਯਾਤਰੀਆਂ ਨੂੰ ਚੰਨ ਮਿਸ਼ਨ 'ਤੇ ਜਾਣ ਲਈ ਚੁਣਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸਾਰੇ ਯਾਤਰੀਆਂ ਵਿਚ ਚੰਨ 'ਤੇ ਜਾਣ ਵਾਲੀ ਪਹਿਲੀ ਬੀਬੀ ਵੀ ਸ਼ਾਮਲ ਹੈ। ਇਹਨਾਂ ਸਾਰੇ ਯਾਤਰੀਆਂ ਨੂੰ ਆਰਟੇਮਿਸ ਚੰਨ-ਲੈਂਡਿੰਗ ਪ੍ਰੋਗਰਾਮ ਦੇ ਤਹਿਤ ਟਰੇਨਿੰਗ ਦਿੱਤੀ ਜਾਵੇਗੀ। ਆਰਟੇਮਿਸ ਮਿਸ਼ਨ ਦੇ ਤਹਿਤ ਚੰਨ ਦੀ ਸਤਹਿ 'ਤੇ ਪਹਿਲੀ ਬੀਬੀ ਨੂੰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਨ 'ਤੇ ਪਹਿਲੀ ਬੀਬੀ ਅਤੇ ਪੁਰਸ਼ ਐਲਿਟ ਗਰੁੱਪ ਦੇ ਤਹਿਤ ਭੇਜਿਆ ਜਾਵੇਗਾ। 

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਰਾਸ਼ਟਰੀ ਪੁਲਾੜ ਪਰੀਸ਼ਦ ਦੀ ਬੈਠਕ ਵਿਚ ਦੱਸਿਆ ਕਿ ਇਹਨਾਂ ਸਾਰੇ ਪੁਲਾੜ ਯਾਤਰੀਆਂ ਦੀ ਜਾਣ-ਪਛਾਣ ਜਲਦੀ ਹੀ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਨਾਸਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਇਸ ਮਿਸ਼ਨ ਦੇ ਤਹਿਤ ਹੋਰ ਵੀ ਪੁਲਾੜ ਯਾਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਮੇਂ ਨਾਸਾ ਵਿਚ 47 ਪੁਲਾੜ ਯਾਤਰੀ ਐਕਟਿਵ ਹਨ। ਸਪੇਸ ਏਜੰਸੀ ਦਾ ਉਦੇਸ਼ ਹੈ ਕਿ ਸਾਲ 2024 ਤੱਕ ਚੰਨ ਤੱਕ ਪਹੁੰਚਿਆ ਜਾ ਸਕੇ। ਭਾਵੇਂਕਿ ਚੰਨ 'ਤੇ ਪਹੁੰਚਣ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ। ਜਾਰੀ ਕੀਤੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਨਾਸਾ ਦੇ ਅੱਧੇ ਪੁਲਾੜ ਯਾਤਰੀਆਂ ਨੂੰ ਸਪੇਸ ਫਲਾਈਟ ਦਾ ਅਨੁਭਵ ਹੈ।

ਪੜ੍ਹੋ ਇਹ ਅਹਿਮ ਖਬਰ- ਗੁਰਤਾ ਤਰੰਗਾਂ ਦਾ ਪਤਾ ਲਗਾਉਣ ਲਈ ਚੀਨ ਨੇ ਲਾਂਚ ਕੀਤੇ ਦੋ ਉਪਗ੍ਰਹਿ

ਮੀਡੀਆ ਰਿਪੋਰਟ ਦੇ ਮੁਤਾਬਕ, ਚੰਨ 'ਤੇ ਪਹਿਲੀ ਬੀਬੀ ਯਾਤਰੀ ਕਦਮ ਰੱਖੇਗੀ। ਪਰ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਯਾਤਰੀ ਚੰਨ 'ਤੇ ਕੀ ਕਰਨਗੇ। ਹਾਲ ਹੀ ਵਿਚ ਨਾਸਾ ਨੇ ਇਕ ਰਿਪੋਰਟ ਜਾਰੀ ਕਰਦਿਆਂ ਦੱਸਿਆ ਸੀ ਕਿ ਇਹਨਾਂ ਯਾਤਰੀਆਂ ਦੀਆਂ ਚੰਨ 'ਤੇ ਕਿਹੜੀਆਂ ਵਿਗਿਆਨਕ ਤਰਜੀਹਾਂ ਹੋਣਗੀਆਂ। ਰਿਪੋਰਟ ਮੁਤਾਬਕ, ਸਭ ਤੋਂ ਪਹਿਲਾਂ ਉਹਨਾਂ ਦਾ ਉਦੇਸ਼ ਉੱਥੋਂ ਮਿੱਟੀ ਅਤੇ ਚੱਟਾਨਾਂ ਦੇ 85 ਕਿਲੋ ਦੇ ਨਮੂਨੇ ਇਕੱਠੇ ਕਰ ਕੇ ਧਰਤੀ 'ਤੇ ਲਿਆਉਣਾ ਹੋਵੇਗਾ। ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 1969 ਤੋਂ 1972 ਤੱਕ ਨਾਸਾ ਦੇ ਅਪੋਲੋ ਮਿਸ਼ਨ ਵਿਚ ਸਿਰਫ ਔਸਤ 64 ਕਿਲੋਗ੍ਰਾਮ ਦੇ ਵਜ਼ਨ ਦੇ ਨਮੂਨੇ ਲਿਆਂਦੇ ਗਏ ਸਨ।

ਨੋਟ- ਉਕਤ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।

Vandana

This news is Content Editor Vandana