''ਇੰਡੋ-ਕੈਨੇਡੀਅਨ ਮੀਡੀਆ ਕਲੱਬ'' ਵੱਲੋਂ ਪੱਤਰਕਾਰ ਰਮਨਦੀਪ ਸਿੰਘ ਸੋਢੀ ਤੇ ਨਰੇਸ਼ ਅਰੋੜਾ ਦਾ ਸਨਮਾਨ

06/17/2018 7:41:42 AM

ਟੋਰਾਂਟੋ / ਨਿਊਯਾਰਕ, ( ਰਾਜ ਗੋਗਨਾ )—ਬੀਤੇ ਕੁੱਝ ਦਿਨਾਂ ਤੋਂ ਕੈਨੇਡਾ ਆਏ ਪੰਜਾਬ  ਕੇਸਰੀ ਗਰੁੱਪ (ਜਲੰਧਰ ) ਤੋਂ ਨਾਮਵਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਨਰੇਸ਼ ਅਰੋੜਾ ਨੂੰ ਪੱਤਰਕਾਰੀ ਦੇ ਖੇਤਰ 'ਚ ਚੰਗੀਆਂ ਸੇਵਾਵਾਂ ਦੇਣ ਦੇ ਬਦਲੇ ਟੋਰਾਂਟੋ ਵਿਖੇ ਇੰਡੋ-ਕੈਨੇਡੀਅਨ ਮੀਡੀਆ ਕਲੱਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਮਰਜੀਤ ਸਿੰਘ ਰਾਏ (ਪ੍ਰਧਾਨ) ,ਬਲਜੀਤ ਮੰਡ, ਸੰਦੀਪ ਭੱਟੀ, ਪੁਸ਼ਪਿੰਦਰ ਸੰਧੂ, ਰਣਬੀਰ ਚੌਹਾਨ, ਸਤਨਾਮ ਸਿੰਘ, ਬਿਕਰਮਜੀਤ ਸਿੰਘ ਕਲੇਰ, ਇੰਦਰਜੀਤ ਧੰਜੂ, ਹਰਜੀਤ ਬਾਜਵਾ ਨੇ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤਾ।