ਇਟਲੀ: ''ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ'' ਨਾਲ ਗੂੰਜਿਆ ਨਾਪੋਲੀ

03/19/2024 4:53:12 PM

ਰੋਮ (ਕੈਂਥ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਪਹਿਲੀ ਵਾਰ ਵਿਸ਼ਾਲ ਸਮਾਗਮ ਇਟਲੀ ਦੇ ਕੰਪਾਨੀਆ ਸੂਬਾ ਦੇ ਇਲਾਕਾ ਪਾਲਮਾ ਕੰਪਾਨੀਆ ਨਾਪੋਲੀ ਵਿਖੇ ਵੱਡੀ ਗਿਣਤੀ ਵਿੱਚ ਰਹਿਣ ਬਸੇਰਾ ਕਰਦੀ ਗੁਰੂ ਰਵਿਦਾਸ ਨਾਮ ਲੇਵਾ ਸਮੂਹ ਸੰਗਤ ਅਤੇ ਸ਼੍ਰੀ ਗੁਰੂ ਰਵਿਦਾਸ ਮੈਨਜਮੈਂਟ ਕਮੇਟੀ ਪਾਲਮਾ ਕੰਪਾਨੀਆ ਵੱਲੋਂ ਧੂਮ-ਧਾਮ ਨਾਲ ਕਰਾਇਆ ਗਿਆ।

ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ

ਇਸ ਮੌਕੇ ਆਰੰਭੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕੀਰਤਨੀ,ਰਾਗੀ,ਢਾਡੀ ਤੇ ਕਥਾ ਵਾਚਕਾਂ ਨੇ ਸਤਿਗੁਰਾਂ ਦੀ ਮਹਿਮਾਂ ਦਾ ਗੁਣਗਾਨ ਕੀਤਾ। ਇਸ ਦੌਰਾਨ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਇੱਥੇ ਪੁੱਜੇ ਪ੍ਰਸਿੱਧ ਲੋਕ ਗਾਇਕ ਮਾਸ਼ਾ ਅਲੀ ਨੇ ਸੰਗਤਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗੁਰੂ ਜਸ ਸਰਵਣ ਕਰਵਾਇਆ ਤੇ ਆਪਣੀ ਦਮਦਾਰ ਆਵਾਜ਼ ਵਿੱਚ ਸਤਿਗੁਰਾਂ ਦੇ ਜੈਕਾਰੇ 'ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ' ਨਾਲ ਪੂਰਾ ਸ਼ਹਿਰ ਨਾਪੋਲੀ ਗੂੰਜਣ ਲਗਾ ਦਿੱਤਾ। ਪਹਿਲੀ ਵਾਰ ਮਨਾਏ ਇਸ ਵਿਸ਼ਾਲ ਗੁਰਪੁਰਬ ਸਮਾਗਮ ਨੂੰ ਨੇਪੜੇ ਚਾੜਨ ਵਿੱਚ ਟੇਕ ਚੰਦ ਦਿਆ ਟਰੈਵਲ ਏਜੰਸੀ,ਬਿੰਨੀ,ਮੱਖਣ,ਵਿਜੈ ਕੁਮਾਰ,ਰਾਜੂ,ਸੰਦੀਪ ਬੰਗਾ,ਲਖਵਿੰਦਰ,ਰਾਜਬਿੰਦਰ ਮਹੇ,ਕਰਮਜੀਤ ਚੌਹਾਨ ਤੇ ਸਰਬਜੀਤ ਕੌਰ ਨੇ ਅਹਿਮ ਯੋਗਦਾਨ ਪਾਇਆ। ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

ਇਹ ਵੀ ਪੜ੍ਹੋ: ਡਕੈਤੀ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 2 ਭਾਰਤੀ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

cherry

This news is Content Editor cherry