ਟਰੰਪ ਦੇ ਮਹਾਦੋਸ਼ ''ਤੇ ਜਨਤਕ ਬਿਆਨ ਦੇਵੇਗੀ ਨੈਂਸੀ ਪੇਲੋਸੀ

12/05/2019 10:48:55 PM

ਵਾਸ਼ਿੰਗਟਨ - ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਸਦਨ ਦੀ ਮਹਾਦੋਸ਼ ਜਾਂਚ ਦੀ ਸਥਿਤੀ 'ਤੇ ਅਸਾਧਾਰਣ ਜਨਤਕ ਬਿਆਨ ਦੇਵੇਗੀ। ਬੁੱਧਵਾਰ ਨੂੰ ਪੇਲੋਸੀ ਨੇ ਬੰਦ ਕਮਰੇ 'ਚ ਆਪਣੇ ਡੈਮੋਕ੍ਰੇਟਿਕ ਸਮੂਹ ਦੇ ਮੈਂਬਰਾਂ ਦੇ ਨਾਲ ਬੈਠਕ ਕੀਤੀ ਸੀ ਅਤੇ ਉਨ੍ਹਾਂ ਤੋਂ ਪੁੱਛਿਆ ਸੀ ਕਿ, 'ਕੀ ਉਹ ਤਿਆਰ ਹਨ?' ਕਮਰੇ 'ਚ ਮੌਜੂਦ ਸੂਤਰਾਂ ਮੁਤਾਬਕ ਉਨ੍ਹਾਂ ਦੇ ਇਸ ਸਵਾਲ ਦਾ ਜਵਾਬ 'ਹਾਂ' ਮੈਂ ਆਇਆ ਸੀ।

ਡੈਮੋਕ੍ਰੇਟ ਦੇਸ਼ ਦੇ 45ਵੇਂ ਰਾਸ਼ਟਰਪਤੀ ਨੂੰ ਹਟਾਉਣ ਲਈ ਕ੍ਰਿਸਮਸ ਦੇ ਸਮੇਂ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ 'ਚ ਲੱਗੇ ਹਨ। ਪੇਲੋਸੀ ਨੂੰ ਉਮੀਦ ਸੀ ਕਿ ਅਜਿਹੀ ਸਥਿਤੀ 'ਚ ਬਚਿਆ ਜਾ ਸਕੇਗਾ ਪਰ ਹੁਣ ਅਜਿਹਾ ਅਟੱਲ ਲੱਗਦਾ ਹੈ। ਉਹ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਮਹਾਦੋਸ਼ 'ਤੇ ਜਨਤਕ ਬਿਆਨ ਦੇਵੇਗੀ। ਪ੍ਰਤੀਨਿਧੀ ਸਭਾ ਦੀ ਨਿਆਂਇਕ ਕਮੇਟੀ ਦੇ ਸਾਹਮਣੇ 3 ਕਾਨੂੰਨੀ ਮਾਹਿਰਾਂ ਨੇ ਬੁੱਧਵਾਰ ਨੂੰ ਆਖਿਆ ਕਿ ਆਪਣੇ ਡੈਮੋਕ੍ਰੇਟ ਵਿਰੋਧੀਆਂ ਖਿਲਾਫ ਯੂਕ੍ਰੇਨ ਤੋਂ ਜਾਂਚ ਕਰਾਉਣ ਦੀ ਟਰੰਪ ਦੀ ਕੋਸ਼ਿਸ਼ ਮਹਾਦੋਸ਼ ਦਾ ਆਧਾਰ ਹੈ। ਇਸ ਨਾਲ ਡੈਮੋਕ੍ਰੇਟ ਦਾ ਪੱਖ ਮਜ਼ਬੂਤ ਹੋਇਆ ਹੈ। ਰਿਪਬਲਿਕਨਾਂ ਵੱਲੋਂ ਬੁਲਾਏ ਗਏ ਚੌਥੇ ਮਾਹਿਰ ਨੇ ਇਸ ਪ੍ਰਕਿਰਿਆ 'ਚ ਜਲਦਬਾਜ਼ੀ ਦੇ ਵਿਰੁੱਧ ਚਿਤਾਵਨੀ ਦਿੱਤੀ ਅਤੇ ਆਖਿਆ ਕਿ ਇਹ ਸਭ ਤੋਂ ਛੋਟੀ ਮਹਾਦੋਸ਼ ਪ੍ਰਕਿਰਿਆ ਹੋਵੇਗੀ ਅਤੇ ਮੌਜੂਦਾ ਸਮੇਂ 'ਚ ਸਭ ਤੋਂ ਘੱਟ ਸਬੂਤਾਂ ਨੂੰ ਦਰਜ ਕੀਤਾ ਜਾਵੇਗਾ, ਜਿਸ ਨਾਲ ਇਕ ਚਿੰਤਾਜਨਕ ਮਾਪਦੰਡ ਸਥਾਪਿਤ ਹੋਵੇਗਾ।

Khushdeep Jassi

This news is Content Editor Khushdeep Jassi