ਨੇਕਡ ਫੈਸਟੀਵਲ : ਠੰਢੇ ਪਾਣੀ 'ਚ ਬਿਨ੍ਹਾਂ ਕੱਪਡ਼ਿਆਂ ਦੇ ਅਨੋਖਾ ਮੁਕਾਬਲਾ

02/18/2020 1:51:45 AM

ਟੋਕੀਓ - ਬਰਫ ਜਿੰਨੇ ਠੰਢੇ ਪਾਣੀ ਅਤੇ ਇਸ ਵਿਚ ਲਗਭਗ ਨਾ ਦੇ ਬਰਾਬਰ ਕੱਪਡ਼ੇ ਪਾਈ ਹਜ਼ਾਰਾਂ ਲੋਕ ਇਕੱਠੇ ਡੁੱਬਕੀ ਲਾ ਰਹੇ ਹਨ। ਤੁਸੀਂ ਵੀ ਸੋਚ ਰਹੇ ਹੋਵੇਗਾ ਕਿ ਲੋਕਾਂ ਨੂੰ ਇਸ ਤਰ੍ਹਾਂ ਨਹਾਉਣ ਦੀ ਅਜਿਹੀ ਕੀ ਜ਼ਰੂਰਤ ਪੈ ਗਈ। ਅਸਲ ਵਿਚ ਇਹ ਜਾਪਾਨ ਦੇ ਇਕ ਖਾਸ ਤਰ੍ਹਾਂ ਦੇ ਨੇਕਡ ਫੈਸਟੀਵਲ ਦਾ ਵੇਲਾ ਹੈ, ਜਿਸ ਦਾ ਆਯੋਜਨ ਹਰ ਸਾਲ ਫਰਵਰੀ ਦੇ ਤੀਜੇ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ। ਇਸ ਅਨੋਖੇ ਬਾਥ ਦਾ ਆਯੋਜਨ ਸ਼ਨੀਵਾਰ ਨੂੰ ਜਾਪਾਨ ਦੇ ਹੋਂਸ਼ੁ ਆਈਲੈਂਡ ਵਿਚ ਹੋਇਆ ਸੀ।

ਇਹ ਫੈਸਟੀਵਲ ਮਰਦਾਂ ਲਈ ਆਯੋਜਿਤ ਹੁੰਦਾ ਹੈ, ਜਿਸ ਵਿਚ ਅਨੋਖੀ ਪ੍ਰਤੀਯੋਗਤਾ ਵੀ ਰੱਖੀ ਜਾਂਦੀ ਹੈ। ਇਸ ਸਾਲ ਵੀ ਵੱਡੀ ਗਿਣਤੀ ਵਿਚ ਮਰਦਾਂ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਦੇ ਸਰੀਰ 'ਤੇ ਲੰਗੋਟ ਅਤੇ ਪੈਰਾਂ ਵਿਚ ਚਿੱਟੇ ਰੰਗ ਦੇ ਮੋਜੇ ਹੁੰਦੇ ਹਨ। ਇਸ ਬਾਥ ਦਾ ਮਕਸਦ ਨੌਜਵਾਨ ਪੀਡ਼ੀ ਵਿਚ ਖੇਤੀ ਦੀ ਰੂਚੀ ਜਗਾਉਣਾ ਹੁੰਦਾ ਹੈ। ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ, ਓਕਾਯਾਮਾ ਟੂਰੀਜ਼ਮ ਬੋਰਡ ਦੀ ਬੁਲਾਰੀ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਉਹ ਭਵਿੱਖ ਵਿਚ ਇਸ ਪਰੰਪਰਾ ਨੂੰ ਅੱਗੇ ਵਧਾਉਣਗੇ।

ਪਰੰਪਰਾ ਦੇ ਤਹਿਤ ਮਰਦ ਇਸ ਫੈਸਟੀਵਲ ਦੇ ਸ਼ੁਰੂਆਤੀ ਘੰਟਿਆਂ ਵਿਚ ਮੰਦਰ ਵਿਚ ਦੌਡ਼ਦੇ ਹਨ ਅਤੇ ਫਿਰ ਠੰਢੇ ਪਾਣੀ ਨਾਲ ਖੁਦ ਨੂੰ ਪਵਿੱਤਰ ਕਰਦੇ ਹਨ ਅਤੇ ਉਸ ਤੋਂ ਬਾਅਦ ਮੰਦਰ ਵੱਲ ਜਾਂਦੇ ਹਨ। ਇਸ ਤੋਂ ਬਾਅਦ ਪ੍ਰਤੀਯੋਗੀਆਂ ਵਿਚਾਲੇ 2 ਲਕੀ ਸਟਿੱਕ (ਸੋਟੀਆਂ) ਲੱਭਣ ਦੀ ਹੋਡ਼ ਲੱਗ ਜਾਂਦੀ ਹੈ ਜਿਹਡ਼ੀ ਕਿ ਮੰਦਰ ਦੇ ਪੁਜਾਰੀ 100 ਹੋਰ ਸੁਟੀਆਂ ਦੇ ਨਾਲ ਸੁੱਟਦੇ ਹਨ। ਜ਼ਿਕਰਯੋਗ ਹੈ ਕਿ ਜਦ ਉਹ ਨਹਾ ਕੇ ਜਲਕੁੰਡ ਤੋਂ ਬਾਹਰ ਨਿਕਲਦੇ ਹਨ ਤਾਂ ਸਰੀਰ 'ਤੇ ਥਾਂ-ਥਾਂ ਸੱਟ ਦੇ ਨਿਸ਼ਾਨ ਹੁੰਦੇ ਹਨ ਪਰ ਪਰੰਪਰਾ ਦੇ ਪਾਲਣ ਲਈ ਉਹ ਸਾਲ ਇਸ ਉਤਸਵ ਦਾ ਹਿੱਸਾ ਬਣਦੇ ਹਨ।


Khushdeep Jassi

Content Editor

Related News