ਮੋਟਰ-ਗੱਡੀਆਂ ਦੀ ਦੁਰਵਰਤੋਂ ਲਈ ਨਵਾਜ਼ ਕੋਲੋਂ ਜੇਲ ''ਚ ਹੋਵੇਗੀ ਪੁੱਛ-ਗਿੱਛ

05/22/2019 4:54:00 PM

ਇਸਲਾਮਾਬਾਦ— ਪਾਕਿਸਤਾਨ ਦੀ ਇਕ ਜਵਾਬਦੇਹੀ ਅਦਾਲਤ ਨੇ ਰਾਸ਼ਟਰੀ ਜਵਾਬਦੇਹੀ ਬਿਓਰੋ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੋਲੋਂ ਸਾਰਕ ਦੇਸ਼ਾਂ ਲਈ ਖਰੀਦੀਆਂ ਗਈਆਂ ਮੋਟਰੀ ਗੱਡੀਆਂ ਦੀ ਕਥਿਤ ਦੁਰਵਰਤੋਂ ਦੇ ਮਾਮਲੇ 'ਚ ਪੁੱਛ-ਗਿੱਛ ਦੀ ਆਗਿਆ ਦੇ ਦਿੱਤੀ ਹੈ।

ਜਸਟਿਸ ਅਰਸ਼ਦ ਮਲਿਕ ਨੇ ਬਿਓਰੋ ਨੂੰ ਲਾਹੌਰ ਦੀ ਜੇਲ 'ਚ ਬੰਦ ਨਵਾਜ਼ ਸ਼ਰੀਫ ਕੋਲੋਂ ਪੁੱਛ-ਗਿੱਛ ਕਰਨ ਦੀ ਆਗਿਆ ਦਿੱਤੀ। ਭ੍ਰਿਸ਼ਟਾਚਾਰ 'ਚ ਨਿਗਰਾਨੀ ਰੱਖਣ ਵਾਲੇ ਬਿਓਰੋ ਨੇ 2016 'ਚ ਖਰੀਦੀਆਂ ਗਈਆਂ ਦਰਜਨਾਂ ਮੋਟਰ ਗੱਡੀਆਂ ਦੀ ਦੁਰਵਰਤੋਂ ਨੂੰ ਲੈ ਕੇ ਨਵਾਜ਼ ਸ਼ਰੀਫ ਵਿਰੁੱਧ ਕਾਰਵਾਈ ਲਈ ਅਦਾਲਤ ਕੋਲੋਂ ਆਗਿਆ ਮੰਗੀ ਸੀ।

ਪਟੀਸ਼ਨ 'ਚ ਬਿਓਰੋ ਨੇ ਦੋਸ਼ ਲਗਾਇਆ ਸੀ ਕਿ ਦਰਾਮਦ ਡਿਊਟੀ ਦਾ ਭੁਦਤਾਨ ਕੀਤੇ ਬਿਨਾਂ ਸਰਕਾਰ ਨੇ ਜਰਮਨ ਤੋਂ 34 ਮੋਟਰ ਗੱਡੀਆਂ ਖਰੀਦੀਆ ਸਨ ਅਤੇ ਬਾਅਦ 'ਚ ਇਨ੍ਹਾਂ 'ਚੋਂ 20 ਮੋਟਰ ਗੱਡੀਆਂ ਨੂੰ ਨਵਾਜ਼ ਨੇ ਆਪਣੇ ਨਿੱਜੀ ਕਾਫਲੇ 'ਚ ਸ਼ਾਮਲ ਕਰ ਲਿਆ ਸੀ।

Baljit Singh

This news is Content Editor Baljit Singh