ਜਰਮਨੀ ਵਿਚ ਅਸਮਾਨ ਤੋਂ ਡਿੱਗਾ ਰਹੱਸਮਈ ਅੱਗ ਦਾ ਗੋਲਾ, ਲੋਕਾਂ ਨੇ ਕਿਹਾ ਏਲੀਅਨ ਤਾਂ ਨਹੀਂ...

11/18/2017 2:38:05 PM

ਬਰਲਿਨ (ਏਜੰਸੀ)- ਦੁਨੀਆਂ ਵਿੱਚ ਕਦੇ-ਕਦੇ ਅਜਿਹੀਆਂ ਰਹੱਸਮਈ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਅਖੀਰ ਇਹ ਹੈ ਕੀ? ਲੋਕ ਅਜਿਹਾ ਇਸਲਈ ਵੀ ਸੋਚਦੇ ਹਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਜਿਹਾ ਕੁਝ ਕਦੇ ਨਹੀਂ ਵੇਖਿਆ ਹੁੰਦਾ ਹੈ। ਇਸ ਲਈ ਅਜਿਹੀਆਂ ਰਹੱਸਮਈ ਚੀਜਾਂ ਉਨ੍ਹਾਂ ਸਾਹਮਣੇ ਪੈਂਦੀਆਂ ਹਨ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦੇ ਹੈ।  ਅਜਿਹੀ ਹੀ ਇਕ ਘਟਨਾ ਜਰਮਨੀ ਵਿੱਚ ਵਾਪਰੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਹਨ। ਦਰਅਸਲ ਇਸ ਹਫਤੇ ਦੀ ਸ਼ੁਰੂਆਤ ਵਿੱਚ ਜਰਮਨੀ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੇ ਅਕਾਸ਼ ਵਿੱਚ ਇਕ ਰਹੱਸਮਈ ਫਾਇਰਬਾਲ ਨੂੰ ਦੇਖਿਆ। ਅਕਾਸ਼ ਵਿੱਚ ਪਹਿਲਾਂ ਇਹ ਫਾਇਰਬਾਲ ਹੌਲੀ-ਹੌਲੀ ਚੱਲਦਾ ਹੋਇਆ ਵਿਖਾਈ ਦਿੰਦਾ ਹੈ ਪਰ ਥੋੜ੍ਹੀ ਦੇਰ ਬਾਅਦ ਉਸਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ।
ਡੇਲੀ ਮੇਲ ਮੁਤਾਬਕ ਇਹ ਰਹੱਸਮਈ ਫਾਇਰਬਾਲ ਇਸਤੋਂ ਪਹਿਲਾਂ ਇਟਲੀ ਅਤੇ ਸਵਿਟਜ਼ਰਲੈਂਡ ਵਿੱਚ ਵੀ ਵੇਖੀ ਗਈ ਸੀ।ਹੋਕੇਨ ਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਟਵਿੱਟਰ ਉੱਤੇ ਇਸ ਫਾਇਰਬਾਲ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ,ਜੋ ਦੇਖਣ ਵਿੱਚ ਇੱਕ ਉਲਕਾ ਵਰਗੀ ਲਗ ਰਹੀ ਹੈ। ਅਕਾਸ਼ ਵਿੱਚ ਇਹ ਰਹੱਸਮਈ ਫਾਇਰਬਾਲ ਇੱਕ ਚਮਕਦਾਰ ਗੇਂਦ ਦੀ ਤਰ੍ਹਾਂ ਨਜ਼ਰ ਆ ਰਹੀ ਹੈ। ਪਹਿਲਾਂ ਇਸ ਫਾਇਰਬਾਲ ਦੀ ਰੋਸ਼ਨੀ ਕਾਫ਼ੀ ਘੱਟ ਸੀ ਪਰ ਥੋੜ੍ਹੀ ਦੇਰ ਬਾਅਦ ਸਫੇਦ ਰੰਗ ਦੀ ਹੋ ਗਈ। ਉਸ ਤੋਂ ਬਾਅਦ ਇਹ ਹਲਕਾ ਹਰਾ ਅਤੇ ਨੀਲਾ ਰੰਗ ਵਿੱਚ ਬਦਲ ਜਾਂਦਾ ਹੈ।


ਇੰਟਰਨੇਸ਼ਨਲ ਉਲਕਾ ਸੰਗਠਨ ਮੁਤਾਬਕ ਇਹ ਯੂਰੋਪ ਦੀ ਸਭਤੋਂ ਜ਼ਿਆਦਾ ਸੂਚਨਾ ਵਾਲੀ ਫਾਇਰਬਾਲ ਦੀ ਘਟਨਾ ਹੈ, ਜਿਸ ਵਿੱਚ 1,150 ਤੋਂ ਜ਼ਿਾਦਾ ਰਿਪੋਰਟਿੰਗ ਹੋਈ ਹੈ। ਅਟਕਲਾਂ ਹਨ ਕਿ ਮੇਟੋਰਾਇਟ ਦੀ ਹਾਜਰੀ ਨੂੰ ਟਾਰਿਡ ਉਲਕਾ ਸ਼ਾਵਰ ਨਾਲ ਜੋੜਿਆ ਜਾ ਸਕਦਾ ਹੈ। ਖਾਸਕਰਕੇ ਜਦੋਂ ਤੋਂ ਫ਼ਰਾਂਸ ਅਤੇ ਅਮਰੀਕਾ ਵਿੱਚ ਵੀ ਫਾਇਰਬਾਲ ਦੇ ਨਜ਼ਾਰੇ ਵੇਖੇ ਗਏ ਹਨ। ਜਰਮਨ ਹਵਾਈ ਆਵਾਜਾਈ ਕੰਟਰੋਲ ਬੁਲਾਰੇ ਕ੍ਰਿਸ਼ਚੀਅਨ ਹੋਪ ਨੇ ਦੱਸਿਆ ਕਿ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਇਹ ਕੋਈ ਜਹਾਜ਼ ਨਹੀਂ ਸੀ। ਉਥੇ ਹੀ ਰਿਪੋਰਟ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਿਹੜੀ ਚੀਜ ਹੈ,ਜੇਕਰ ਇਹ ਉਲਕਾ ਸੀ ਤਾਂ ਕਿਤੇ ਦੁਰਘਟਨਾਗਰਸਤ ਹੋ ਗਿਆ ਜਾਂ ਅਕਾਸ਼ ਵਿੱਚ ਸੜ ਗਿਆ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕੀਤੇ।ਲੋਕਾਂ ਨੇ ਇਸ ਨੂੰ ਏਲੀਅਨ ਨਾਲ ਵੀ ਜੋੜਿਆ।ਆਓ ਜੀ ਇਸ ਵੀਡੀਓ ਬਾਰੇ ਅਤੇ ਜਾਨਣ ਦੀ ਕੋਸ਼ਿਸ਼ ਕਰਦੇ ਹਨ ਕਿ ਲੋਕ ਇਸ ਬਾਰੇ ਕੀ ਸੋਚਦੇ ਹਨ।