ਹੁਣ ਮਿਆਂਮਾਰ ਭਾਰਤੀ ਨਾਗਰਿਕਾਂ ਨੂੰ ਦੇਵੇਗਾ ''ਪਹੁੰਚਣ ''ਤੇ ਵੀਜ਼ਾ''

12/12/2018 12:38:57 PM

ਨੇਪੀਡਾਓ (ਬਿਊਰੋ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਕਿਹਾ ਕਿ ਮਿਆਂਮਾਰ ਭਾਰਤੀ ਸੈਲਾਨੀਆਂ ਨੂੰ 'ਪਹੁੰਚਣ 'ਤੇ ਵੀਜ਼ਾ' (Visa on Arrival) ਦੀ ਸਹੂਲਤ ਦੇਵੇਗਾ। ਇਸ ਫੈਸਲੇ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸੰਪਰਕ ਵਧੇਗਾ। ਕੋਵਿੰਦ ਮੰਗਲਵਾਰ ਤੋਂ 5 ਦਿਨ ਦੀ ਮਿਆਂਮਾਰ ਦੀ ਯਾਤਰਾ 'ਤੇ ਹਨ। ਇਸ ਦੌਰਾਨ ਕਈ ਹੋਰ ਸਮਝੌਤਿਆਂ 'ਤੇ ਦਸਤਖਤ ਹੋਣ ਦੀ ਉਮੀਦ ਹੈ। ਭਾਰਤ ਦੀ ਐਕਟ ਈਸਟ (ਪੂਰਬ ਦੇ ਦੇਸ਼ਾਂ ਨਾਲ ਕੰਮ ਕਰੋ) ਅਤੇ ਗੁਆਂਢੀ ਸਭ ਤੋਂ ਪਹਿਲਾਂ ਦੀ ਪ੍ਰਮੁੱਖ ਨੀਤੀ ਦੇ ਤਹਿਤ ਰਾਸ਼ਟਰਪਤੀ ਦੀ ਇਸ ਯਾਤਰਾ ਦੇ ਨਾਲ ਮਿਆਂਮਾਰ ਨਾਲ ਉੱਚ ਪੱਧਰੀ ਸੰਪਰਕਾਂ ਦਾ ਸਿਲਸਿਲਾ ਅੱਗੇ ਵਧੇਗਾ।

ਰਾਸ਼ਟਰਪਤੀ ਭਵਨ ਨੇ ਟਵਿੱਟਰ 'ਤੇ ਕਿਹਾ,''ਦੋਹਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸੰਪਰਕ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰਪਤੀ ਕੋਵਿੰਦ ਦੀ ਇਸ ਯਾਤਰਾ ਦੇ ਮੌਕੇ 'ਤੇ ਮਿਆਂਮਾਰ ਨੇ ਭਾਰਤੀ ਸੈਲਾਨੀਆਂ ਨੂੰ 'ਪਹੁੰਚਣ 'ਤੇ ਵੀਜ਼ਾ' ਜਾਰੀ ਕੀਤੇ ਜਾਣ ਦੇ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਇਹ ਸਹੂਲਤ ਨੇਪੀਡਾਓ, ਯਾਂਗੂਨ ਅਤੇ ਮਾਂਡਲੇ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚ ਦਾਖਲ ਹੋਣ 'ਤੇ ਮਿਲੇਗੀ।''

ਕੋਵਿੰਦ ਨੇ ਕਿਹਾ ਕਿ ਆਪਸੀ ਸੰਪਰਕ ਵਧਾਉਣ ਦਾ ਭਾਰਤ ਦੇ ਪੂਰਬੀ-ਉੱਤਰੀ ਦੇ ਲੋਕਾਂ ਨੇ ਵਿਸ਼ੇਸ਼ ਰੂਪ ਨਾਲ ਸਵਾਗਤ ਕੀਤਾ ਹੈ। ਹਾਲ ਹੀ ਵਿਚ ਹੋਏ ਭੂਮੀ ਸਰਹੱਦ ਤੋਂ ਆਵਾਜਾਈ ਦੇ ਸਮਝੌਤੇ ਦਾ ਸਭ ਤੋਂ ਜ਼ਿਆਦਾ ਲਾਭ ਪੂਰਬੀ-ਉੱਤਰੀ ਖੇਤਰ ਦੇ ਲੋਕਾਂ ਨੂੰ ਹੋਵੇਗਾ। ਭਾਰਤ ਅਤੇ ਮਿਆਂਮਾਰ ਨੇ 11 ਮਈ 2018 ਨੂੰ ਭੂਮੀ ਸਰਹੱਦੀ ਰਸਤੇ ਜ਼ਰੀਏ ਆਵਾਜਾਈ ਸਮਝੌਤੇ 'ਤੇ ਦਸਤਖਤ ਕੀਤੇ ਅਤੇ ਇਸ ਨੂੰ ਅਗਸਤ ਤੋਂ ਲਾਗੂ ਕੀਤਾ ਗਿਆ। ਇਸ ਦੇ ਤਹਿਤ ਦੋਹਾਂ ਦੇਸ਼ਾਂ ਵਿਚਕਾਰ ਰਿਹਖਵਾਦਰ-ਜੋਵਖਾਵਤਰ ਸਰਹੱਦੀ ਚੌਕੀ ਅਤੇ ਤਾਮੂ-ਮੋਰੇਹ ਸਰਹੱਦੀ ਚੌਕੀ ਨੂੰ ਆਵਾਜਾਈ ਲਈ ਇਕੱਠੇ ਚਾਲੂ ਕੀਤਾ ਗਿਆ। ਕੋਵਿੰਦ ਨੇ ਕਿਹਾ,''ਮਿਆਂਮਾਰ ਦੇ ਲੋਕ ਮੋਟਰ-ਗੱਡੀ ਆਵਾਜਾਈ ਸਮਝੌਤੇ ਨੂੰ ਜਲਦੀ ਲਾਗੂ ਕੀਤੇ ਜਾਣ ਦੀ ਉਮੀਦ ਕਰ ਰਹੇ ਹਨ।''

Vandana

This news is Content Editor Vandana