ਪਾਕਿ ਦੀ ਖੁਫੀਆ ਏਜੰਸੀ ISI ਮਿਆਂਮਾਰ ''ਚ ਵੀ ਅੱਤਵਾਦੀਆਂ ਨੂੰ ਦੇ ਰਹੀ ਟਰੇਨਿੰਗ

08/16/2020 6:28:24 PM

ਨੇਪਾਡਾਊ (ਬਿਊਰੋ): ਪਾਕਿਸਤਾਨ ਦੀ ਇਕ ਹੋਰ ਨਾਪਾਕ ਹਰਕਤ ਸਾਹਮਣੇ ਆਈ ਹੈ। ਉਸ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਮਿਆਂਮਾਰ ਵਿਚ ਵੀ ਅੱਤਵਾਦੀ ਸਮੂਹਾਂ ਨੂੰ ਟਰੇਨਿੰਗ ਦੇ ਰਹੀ ਹੈ। ਇੱਥੇ ਵੀ ਇਸ ਦਾ ਉਦੇਸ਼ ਸੀਮਾ ਪਾਰ ਅੱਤਵਾਦ ਨੂੰ ਵਧਾਵਾ ਦੇ ਕੇ ਕੁਝ ਦੇਸ਼ਾਂ ਨੂੰ ਅਸਥਿਰ ਕਰਨਾ ਹੈ। ਜਰਮਨ ਸਮਾਚਾਰ ਏਜੰਸੀ ਡੀ-ਡਬਲਊ ਦੀ ਰਿਪੋਰਟ ਵਿਚ ਸਾਊਥ ਏਸ਼ੀਆ ਡੈਮੋਕ੍ਰੈਟਿਕ ਫੋਰਮ ਦੇ ਐਨਾਲਿਸਟ ਸਿਗਫ੍ਰੀਡ ਓ ਵੁਲਫ ਨੇ ਇਹ ਜਾਣਕਾਰੀ ਦਿੱਤੀ। 

ਉਹਨਾਂ ਨੇ ਦੱਸਿਆ ਕਿ ਆਈ.ਐੱਸ.ਆਈ. ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ (ਜੇ.ਐੱਮ.ਬੀ.) ਦੇ ਜ਼ਰੀਏ 40 ਰੋਹਿੰਗਿਆਂ ਨੂੰ ਟਰੇਨਿੰਗ ਦੇਣ ਵਿਚ ਜੁਟੀ ਹੋਈ ਹੈ। ਜੇ.ਐੱਮ.ਬੀ. ਨੇ 2016 ਵਿਚ ਢਾਕਾ ਦੇ ਇਕ ਕੌਫੀ ਸ਼ਾਪ ਵਿਚ ਹਮਲਾ ਕਰ ਕੇ 22 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ, ਇਹਨਾਂ ਵਿਚ ਜ਼ਿਆਦਾਤਰ ਵਿਦੇਸ਼ੀ ਸਨ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਨੂੰ ਕਿਸੇ ਤੀਜੇ ਦੇਸ਼ ਦੇ ਜ਼ਰੀਏ ਸੀਮਾ ਪਾਰ ਅੱਤਵਾਦ ਨੂੰ ਵਧਾਵਾ ਦੇਣਾ ਜ਼ਿਆਦਾ ਬਿਹਤਰ ਲੱਗ ਰਿਹਾ ਹੈ। ਇਸ ਨਾਲ ਇਹ ਫੈਕਟ ਹੋਰ ਪੱਕਾ ਹੋ ਜਾਂਦਾ ਹੈ ਕਿ ਪਾਕਿਸਤਾਨ ਹੀ ਅਫਗਾਨਿਸਤਾਨ ਅਤੇ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।

ਰੋਹਿੰਗਿਆ ਸ਼ਰਨਾਰਥੀ ਕੈਂਪ ਬਣੇ ਨਿਸ਼ਾਨਾ
ਮਿਆਂਮਾਰ ਦੀ ਸੀਮਾ ਨਾਲ ਲੱਗਦੇ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਵਿਚ ਰੋਹਿੰਗਿਆ ਸ਼ਰਨਾਰਥੀ ਕੈਂਪ ਅੱਤਵਾਦੀ ਸਮੂਹਾਂ ਦੇ ਲਈ ਨਿਸ਼ਾਨਾ ਬਣ ਗਏ ਹਨ। ਭਾਵੇਂਕਿ ਬੰਗਲਾਦੇਸ਼ ਦੇ ਸੁਰੱਖਿਆ ਮਾਹਰ ਅਬਦੁਰ ਰਾਸ਼ਿਦ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ ਕੱਟੜਪੰਥੀ ਰੋਹਿੰਗਿਆਂ ਨੇ ਕੁਝ ਕੋਸ਼ਿਸ਼ਾਂ ਵੀ ਕੀਤੀਆਂ। ਪਰ ਬੰਗਲਾਦੇਸ਼ ਨੇ ਉਹਨਾਂ ਨੂੰ ਅੱਤਵਾਦੀ ਗਤੀਵਿਧੀਆਂ ਅੰਜਾਮ ਦੇਣ ਤੋਂ ਰੋਕ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਸਮੂਹਾਂ ਨੂੰ ਮਦਦ ਕਰਕੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਪਰ ਬੰਗਲਾਦੇਸ਼ ਇਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਨੂੰ ਸਫਲ ਨਹੀਂ ਹੋਣ ਦੇਵੇਗਾ।

ਆਈ.ਐੱਸ.ਆਈ. ਦੀ ਮਦਦ ਕਰ ਰਿਹੈ ਪਾਕਿ
ਮਿਆਂਮਾਰ ਦੇ ਮਿਲਟਰੀ ਅਧਿਕਾਰੀਆਂ ਦੇ ਮੁਤਾਬਕ ਬੰਗਲਾਦੇਸ਼-ਮਿਆਂਮਾਰ ਸੀਮਾ ਵਿਚ ਸਰਗਰਮ ਰੋਹਿੰਗਿਆ ਬਾਗੀ ਸਮੂਹ ਅਰਾਕਾਨ ਰੋਹਿੰਗਿਆ ਸਾਲਵੇਸ਼ਨ ਆਰਮੀ (ਏ.ਆਰ.ਐੱਸ.ਏ.) ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਏ.ਆਰ.ਐੱਸ.ਏ. ਦੇ ਮੈਂਬਰ ਸ਼ਰਨਾਰਥੀ ਕੈਂਪਾਂ ਵਿਚ ਸਰਗਰਮ ਹਨ। ਪਾਕਿਸਤਾਨ ਇਹਨਾਂ ਦੀ ਮਦਦ ਕਰ ਰਿਹਾ ਹੈ। ਏ.ਆਰ.ਐੱਸ.ਏ. ਦਾ ਲੀਡਰ ਅਤਾਉੱਲਾ ਪਾਕਿਸਤਾਨ ਵਿਚ ਪੈਦਾ ਹੋਇਆ ਸੀ ਅਤੇ ਸਾਊਦੀ ਅਰਬ ਵਿਚ ਵੱਡਾ ਹੋਇਆ। ਉਸ ਦੇ ਦਲ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਟਰੇਨਿੰਗ ਦਿੱਤੀ ਹੈ। ਏ.ਆਰ.ਐੱਸ.ਏ. ਅਤੇ ਜੇ.ਐੱਮ.ਬੀ. ਜੁੜੇ ਹੋਏ ਹਨ। ਹਥਿਆਰਾਂ ਦੀ ਟਰੇਨਿੰਗ ਦੇ ਦੌਰਾਨ ਉਹਨਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਆਏ ਹਨ।

Vandana

This news is Content Editor Vandana