ਮੇਰੀ ਚੀਨ ਯਾਤਰਾ ਬਹੁਤ ਸਫਲ ਰਹੇਗੀ: ਕੇ.ਪੀ. ਸ਼ਰਮਾ ਓਲੀ
Saturday, Nov 23, 2024 - 12:22 PM (IST)
ਕਾਠਮੰਡੂ (ਏਜੰਸੀ)- ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਆਗਾਮੀ ਚੀਨ ਦੀ ਸਰਕਾਰੀ ਯਾਤਰਾ ਬਹੁਤ ਸਫਲ ਰਹੇਗੀ। ਅਹੁਦਾ ਸੰਭਾਲਣ ਤੋਂ ਬਾਅਦ ਇਹ ਕਿਸੇ ਗੁਆਂਢੀ ਦੇਸ਼ ਦਾ ਉਨ੍ਹਾਂ ਦੀ ਪਹਿਲੀ ਯਾਤਰਾ ਹੋਵੇਗੀ। ਓਲੀ ਨੇ ਕਿਹਾ, "ਮੈਂ 2 ਦਸੰਬਰ ਨੂੰ ਚੀਨ ਦੀ ਯਾਤਰਾ 'ਤੇ ਜਾ ਰਿਹਾ ਹਾਂ ਅਤੇ ਇਹ ਸਿਰਫ਼ ਇੱਕ ਦੌਰਾ ਨਹੀਂ ਹੋਵੇਗਾ।"
ਇਹ ਵੀ ਪੜ੍ਹੋ: ਚੋਣਾਂ ਦੇ ਮੱਦੇਨਜ਼ਰ ਲੱਖਾਂ ਕੈਨੇਡੀਅਨਾਂ ਨੂੰ ਲੁਭਾਉਣ 'ਚ ਲੱਗੇ PM ਟਰੂਡੋ, ਕੀਤੇ ਇਹ ਐਲਾਨ
ਉਨ੍ਹਾਂ ਕਿਹਾ ਕਿ ਉਹ ਯਾਤਰਾ ਦੌਰਾਨ ਲੋਕਾਂ ਅਤੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਗੇ। ਓਲੀ ਨੇ ਸਪੱਸ਼ਟ ਕੀਤਾ ਕਿ ਉਹ ਯਾਤਰਾ ਦੌਰਾਨ ਚੀਨ ਤੋਂ ਕਰਜ਼ਾ ਮੰਗਣ ਦੀ ਸਥਿਤੀ ਵਿੱਚ ਨਹੀਂ ਹਨ। ਉਨ੍ਹਾਂ ਕਿਹਾ, "ਉਤਪਾਦਕਤਾ ਨੂੰ ਵਧਾਉਣਾ ਮੇਰੀ ਤਰਜੀਹ ਹੋਵੇਗੀ।" ਹਾਲਾਂਕਿ ਸਰਕਾਰ ਨੇ ਅਜੇ ਤੱਕ ਓਲੀ ਦੀ ਯਾਤਰਾ ਅਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਜਨਮਦਿਨ ਮਨਾਉਂਦੇ BIRTHDAY BOY ਦੇ ਵੱਜੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8