ਸ਼ਿਨਜਿਆਨ ''ਚ 10 ਲੱਖ ਮੁਸਲਮਾਨ ਕੈਦ, ਅੱਖਾਂ ਮੀਚੀ ਬੈਠਾ ਚੀਨ ਦਾ ਚੰਗਾ ''ਦੋਸਤ'' ਪਾਕਿ

07/22/2019 8:11:48 AM

ਵਾਸ਼ਿੰਗਟਨ— ਚੀਨ ਦੇ ਸ਼ਿਨਜਿਆਨ ਸੂਬੇ ਵਿਚ 10 ਲੱਖ ਮੁਸਲਮਾਨਾਂ ਨੂੰ ਬੰਦੀ ਬਣਾ ਕੇ ਕੈਦ ਵਿਚ ਰੱਖਿਆ ਜਾ ਰਿਹਾ ਹੈ। ਇਸ ਗੱਲ ਨੂੰ ਸੰਯੁਕਤ ਰਾਸ਼ਟਰ ਨੇ ਮੰਨਿਆ ਹੈ। ਚੀਨ ਵਿਚ ਊਈਗਰ ਅਤੇ ਦੂਸਰੇ ਮੁਸਲਮਾਨਾਂ ਵਿਚ ਧੱਕੇਸ਼ਾਹੀਆਂ ਤੋਂ ਪੂਰੀ ਦੁਨੀਆ ਜਾਣੂ ਹੈ ਪਰ ਇਕ ਇਸਲਾਮਿਕ ਦੇਸ਼ ਵਜੋਂ ਪਾਕਿਸਤਾਨ ਅੱਖਾਂ ਮੀਚੀ ਬੈਠਾ ਹੈ। ਉਸ ਨੂੰ ਨਾ ਇਨ੍ਹਾਂ ਮੁਸਲਮਾਨਾਂ ਦਾ ਦਰਦ ਦਿਖਾਈ ਦੇ ਰਿਹਾ ਹੈ ਤੇ ਨਾ ਹੀ ਉਨ੍ਹਾਂ ਦੀਆਂ ਤਕਲੀਫਾਂ।

ਚੀਨ ਦਾ ਚੰਗਾ ਦੋਸਤ ਪਾਕਿਸਤਾਨ ਇਕ ਮੁਸਲਿਮ ਦੇਸ਼ ਹੈ ਪਰ ਇਸ ਦੇ ਬਾਵਜੂਦ ਉਹ ਚੀਨ ਦੇ ਉਪਰੋਕਤ ਸੂਬੇ ਵਿਚ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ 'ਤੇ ਕੁਝ ਨਹੀਂ ਬੋਲ ਰਿਹਾ। ਬਰਸਲਜ਼ 'ਚ ਦੱਖਣੀ ਏਸ਼ੀਆ ਡੈਮੋਕਰੇਟਿਕ ਫੋਰਮ ਵਿਚ ਰਿਸਰਚ ਡਾਇਰੈਕਟਰ ਡਾ. ਸੀਗਫਰਾਈਡ ਓ ਵੁਲਫ ਕਹਿੰੰਦੇ ਹਨ, ''ਮੈਨੂੰ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਲੱਗਦਾ ਹੈ। ਜੇਕਰ ਪਾਕਿਸਤਾਨ ਵਲੋਂ ਉਈਗਰ ਮੁਸਲਮਾਨਾਂ ਵਿਰੁੱਧ ਅੱਤਿਆਚਾਰ ਦੀ ਗੱਲ ਸਥਾਨਕ ਜਾਂ ਕੌਮਾਂਤਰੀ ਢੰਗ ਨਾਲ ਉਠਾਈ ਜਾਂਦੀ ਹੈ ਤਾਂ ਇਸ ਨੂੰ ਚੀਨ ਦੇ ਵਿਰੁੱਧ ਇਕ ਕਦਮ ਸਮਝਿਆ ਜਾਵੇਗਾ। ਇਸ ਦਾ ਸੀ. ਪੀ. ਈ. ਸੀ. 'ਤੇ ਨਾਂਹਪੱਖੀ ਅਸਰ ਪਵੇਗਾ ਇਸ ਲਈ ਪਾਕਿਸਤਾਨ ਡਰਦਿਆਂ ਇਹ ਕਦਮ ਨਹੀਂ ਚੁੱਕਦਾ।