ਕੋਰੋਨਾ ਵਾਇਰਸ : ਸੰਗੀਤਕਾਰ ਐਲਟਨ ਤੇ ਪੌਪ ਗਾਇਕਾ ਮੈਡੋਨਾ ਨੇ ਵੀ ਮਦਦ ਲਈ ਵਧਾਏ ਹੱਥ

04/06/2020 3:16:42 AM

ਲਾਸ ਏਂਜਲਸ— ਕੋਰੋਨਾ ਵਾਇਰਸ ਤੋਂ ਪੀੜਤ ਏਡਜ਼ ਪੀੜਤਾਂ ਦੀ ਮਦਦ ਲਈ ਹੱਥ ਵਧਾਉਂਦੇ ਹੋਏ ਪ੍ਰਸਿੱਧ ਸੰਗੀਤਕਾਰ ਐਲਟਨ ਜਾਨ ਤੇ ਪੌਪ ਗਾਇਕਾ ਮੈਡੋਨਾ ਨੇ 10 ਲੱਖ ਅਮਰੀਕੀ ਡਾਲਰ ਦਾ ਇਕ ਹੰਗਾਮੀ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਐਲਟਨ (73) ਆਪਣੀ ਸੰਸਥਾ ਐਲਟਨ ਜਾਨ ਏਡਜ਼ ਫਾਊਂਡੇਸ਼ਨ ਰਾਹੀਂ ਦਾਨ ਦੇਣਗੇ। ਉਸ ਨੇ ਕਿਹਾ, ''ਅੱਜ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਮੇਰੀ ਸੰਸਥਾ 10 ਲੱਖ ਡਾਲਰ ਦੇ ਕੋਵਿਡ-19 ਹੰਗਾਮੀ ਫੰਡ ਦੀ ਸਥਾਪਨਾ ਕਰ ਰਹੀ ਹੈ, ਇਸ ਨਾਲ ਇਹ ਤੈਅ ਹੋਵੇਗਾ ਕਿ ਅਗਲੇ ਮੋਰਚੇ 'ਤੇ ਡਟ ਕੇ ਇਸ ਮਹਾਮਾਰੀ ਦਾ ਮੁਕਾਬਲਾ ਕਰ ਰਹੇ ਦੁਨੀਆ ਭਰ ਵਿਚ ਹਾਸ਼ੀਏ 'ਤੇ ਮੌਜੂਦ ਏਡਜ਼ ਦੇ ਮਰੀਜ਼ਾਂ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪ੍ਰਭਾਵੀ ਤਰੀਕੇ ਨਾਲ ਇਲਾਜ ਕਰਨਗੇ। ਇਸ ਤੋਂ ਪਹਿਲਾਂ ਗਾਇਕਾ ਨੇ ਕੋਰੋਨਾ ਵਾਰਿਸ ਰਾਹਤ ਕੰਸਰਟ ਦੀ ਵੀ ਮੇਜ਼ਬਾਨੀ ਕੀਤੀ ਸੀ। ਉਥੇ ਹੀ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ 'ਚ ਮਦਦ ਕਰਨ ਲਈ 61 ਸਾਲਾ ਮੈਡੋਨਾ ਨੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦਾ ਸਹਿਯੋਗ ਕਰਨ ਦੀ ਪ੍ਰਤੀਬੱਧਤਾ ਜਤਾਈ ਹੈ।

Gurdeep Singh

This news is Content Editor Gurdeep Singh