ਮਿਊਜ਼ਿਕ ਥੈਰੇਪੀ ਨਾਲ ਦੂਰ ਹੋ ਸਕਦੀ ਹੈ ਕੋਈ ਵੀ ਪ੍ਰੇਸ਼ਾਨੀ

03/08/2020 2:15:52 AM

ਵਾਸ਼ਿੰਗਟਨ(ਏ. ਐੱਨ. ਆਈ.)–ਮਿਊਜ਼ਿਕ ਥੈਰੇਪੀ ਤੁਹਾਡੀ ਕੋਈ ਵੀ ਪ੍ਰੇਸ਼ਾਨੀ ਦੂਰ ਕਰ ਸਕਦੀ ਹੈ। ਮਿਊਜ਼ਿਕ ਥੈਰੇਪੀ ਦੀ ਮਦਦ ਨਾਲ ਸਟ੍ਰੋਕ ਤੋਂ ਉਭਰਿਆ ਜਾ ਸਕਦਾ ਹੈ। ਇਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਸਟ੍ਰੋਕ ਦਾ ਸਾਹਮਣਾ ਕਰਨ ਵਾਲੇ ਪੀੜਤਾਂ ’ਤੇ ਮਿਊਜ਼ਿਕ ਥੈਰੇਪੀ ਦਾ ਹਾਂਪੱਖੀ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਉਨ੍ਹਾਂ ਦਾ ਮੂਡ ਵੀ ਬਿਹਤਰ ਹੋ ਸਕਦਾ ਹੈ।

ਬ੍ਰਿਟੇਨ ਦੀ ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਇਹ ਨਤੀਜਾ ਸਟ੍ਰੋਕ ਰੋਗੀਆਂ ਨੂੰ ਮਿਊਜ਼ਿਕ ਥੈਰੇਪੀ ਦਿੱਤੇ ਜਾਣ ਨੂੰ ਲੈ ਕੇ ਵੱਡੇ ਪੈਮਾਨੇ ’ਤੇ ਕੀਤੀ ਗਈ ਖੋਜ ਦੇ ਆਧਾਰ ’ਤੇ ਕੱਢਿਆ ਗਿਆ ਹੈ। ਖੋਜ ’ਚ 177 ਰੋਗੀਆਂ ਨੇ 3 ਸਾਲ ਤੱਕ ਨਿਊਰੋਲਾਜੀਕਲ ਮਿਊਜ਼ਿਕ ਥੈਰੇਪੀ (ਐੱਨ. ਐੱਮ. ਟੀ.) ਵਿਚ ਹਿੱਸਾ ਲਿਆ ਸੀ। ਇਸ ’ਚ ਦੇਖਿਆ ਗਿਆ ਕਿ ਥੈਰੇਪੀ ’ਚ ਕੀ-ਬੋਰਡ, ਡਰੱਮ ਅਤੇ ਹੱਥ ਨਾਲ ਵੱਜਣ ਵਾਲੇ ਮਿਊਜ਼ਿਕ ਇੰਸਟਰੂਮੈਂਟ ਨੂੰ ਸ਼ਾਮਲ ਕੀਤੇ ਜਾਣ ਨਾਲ ਰੋਗੀਆਂ ਨੂੰ ਹੱਥਾਂ ਅਤੇ ਉਂਗਲੀਆਂ ਨੂੰ ਸਹੀ ਕਰਨ ’ਚ ਮਦਦ ਮਿਲ ਸਕਦੀ ਹੈ।

ਸੰਗੀਤ ਦਾ ਸਾਡੇ ’ਤੇ ਪ੍ਰਭਾਵ
ਬੱਚਿਆਂ ਨੂੰ ਮਿਊਜ਼ਿਕ ਟ੍ਰੇਨਿੰਗ ਦੇਣ ਨਾਲ ਸਿਰਫ ਉਨ੍ਹਾਂ ’ਚ ਮਿਊਜ਼ਿਕ ਪ੍ਰਤੀ ਹਾਂਪੱਖੀ ਭਾਵ ਹੀ ਨਹੀਂ ਆਉਂਦੇ, ਸਗੋਂ ਉਨ੍ਹਾਂ ’ਚ ਕਿਸੇ ਵੀ ਚੀਜ਼ ਨੂੰ ਛੇਤੀ ਸਿੱਖਣ ’ਚ ਮਦਦ ਵੀ ਮਿਲਦੀ ਹੈ। ਇਸ ਲਈ ਮਿਊਜ਼ਿਕ ਨੂੰ ਮਨੋਰੰਜਨ ਦੇ ਨਾਲ-ਨਾਲ ਇਲਾਜ ਦੋਹਾਂ ਹੀ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ। ਇਸ ਭੱਜ-ਦੌੜ ਵਾਲੀ ਜ਼ਿੰਦਗੀ ’ਚ ਤੁਸੀਂ ਮਿਊਜ਼ਿਕ ਦਾ ਸਹਾਰਾ ਲੈ ਕੇ ਆਪਣੇ-ਆਪ ਨੂੰ ਫਿੱਟ ਰੱਖ ਸਕਦੇ ਹੋ।

ਰੋਜ਼ਾਨਾ 15 ਮਿੰਟ ਆਪਣਾ ਪਸੰਦੀਦਾ ਮਿਊਜ਼ਿਕ ਸੁਣੋ
ਕੋਈ ਵੀ ਮਿਊਜ਼ਿਕ (ਨਵੇਂ ਜਾਂ ਪੁਰਾਣੇ ਗਾਣੇ) ਦੀਆਂ ਧੁਨਾਂ ਜੋ ਤੁਹਾਨੂੰ ਪਸੰਦ ਹੋਣ, ਉਹ ਹਰ ਰੋਜ਼ ਘੱਟ ਤੋਂ ਘੱਟ 15 ਮਿੰਟ ਜ਼ਰੂਰ ਸੁਣੋ ਅਤੇ ਮਿਊਜ਼ਿਕ ਦਾ ਆਨੰਦ ਮਾਣੋ। ਸਮੇਂ ਦੀ ਘਾਟ ਹੋਣ ਕਾਰਨ ਡ੍ਰਾਈਵਿੰਗ, ਖਾਣੇ ਜਾਂ ਜਿਮ (ਕਸਰਤ) ਦੇ ਸਮੇਂ ਮਿਊਜ਼ਿਕ ਸੁਣ ਸਕਦੇ ਹੋ। ਗਾਣਾ ਸੁਣਨ ਦੌਰਾਨ ਖੁਦ ਵੀ ਗਾਓ। ਆਪਣੇ ਘਰ ਅਤੇ ਆਪਣੀ ਕਾਰ ’ਚ ਆਪਣੀ ਪਸੰਦੀਦਾ ਮਿਊਜ਼ਿਕ ਕੁਲੈਕਸ਼ਨ ਜ਼ਰੂਰ ਰੱਖੋ।

 

ਇਹ ਵੀ ਪੜ੍ਹੋ -

ਕੋਵਿਡ19 ਨੂੰ ਲੈ ਕੇ ਹੁਣ ਟੈਲੀਕਾਮ ਕੰਪਨੀਆਂ ਵੀ ਆਪਣੇ ਗਾਹਕਾਂ ਨੂੰ ਇੰਝ ਕਰ ਰਹੀਆਂ ਹਨ ਜਾਗਰੂਕ

ਕੌਫੀ ਦੀ ਚੁਸਕੀ ਦੂਰ ਕਰੇਗੀ ਸੁਸਤੀ, ਇਕਾਗਰਤਾ 'ਚ ਹੁੰਦੈ ਵਾਧਾ

ਫੇਸਬੁੱਕ ਯੂਜ਼ਰਸ ਲਈ ਖੁਸ਼ਖਬਰੀ, ਸ਼ਾਮਲ ਹੋਇਆ ਇਹ ਕਮਾਲ ਦਾ ਫੀਚਰ

Karan Kumar

This news is Content Editor Karan Kumar