ਬਿੱਲੀਆਂ ਲਈ ਤਿਆਰ ਕੀਤਾ ਗਿਆ ਪਹਿਲਾਂ ਸੰਗੀਤ ਐਲਬਮ

09/04/2016 6:15:26 PM

ਵਾਸ਼ਿੰਗਟਨ— ਬਿੱਲੀਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਇਕ ਖੁਸ਼ਖਬਰੀ ਹੈ। ਅਮਰੀਕਾ ਵਿਚ ਇਕ ਸੰਗੀਤ ਖੋਜਕਰਤਾ ਨੇ ਬਿੱਲੀਆਂ ਨੂੰ ਸ਼ਾਂਤ ਕਰਨ ਅਤੇ ਸਕੂਨ ਪਹੁੰਚਾਉਣ ਲਈ ਆਪਣੀ ਤਰ੍ਹਾਂ ਦਾ ਪਹਿਲਾ ਸੰਗੀਤ ਐਲਬਮ ਤਿਆਰ ਕੀਤਾ ਹੈ। ਯੂਨੀਵਰਸਿਟੀ ਆਫ ਮੈਰੀਲੈਂਡ ਵਿਚ ਸੇਵਾਵਾਂ ਨਿਭਾਅ ਰਹੇ ਸੇਲੋ ਵਾਦਕ ਅਤੇ ਸੰਗੀਤ ਖੋਜਕਰਤਾ ਡੇਵਿਡ ਟੇਈ ਨੇ ''ਮਿਊਜ਼ਿਕ ਫਾਰ ਕੈਟਸ'' ਐਲਬਮ ਤਿਆਰ ਕੀਤੀ ਹੈ, ਜੋ ਅਗਲੇ ਮਹੀਨੇ ਰਿਲੀਜ਼ ਕੀਤੀ ਜਾਵੇਗੀ। ਸੰਗੀਤ ਵਿਚ ਬਿੱਲਿਆਂ ਦੀਆਂ ਦੁੱਧ ਪੀਣ ਦੀਆਂ ਆਵਾਜ਼ਾਂ ਦੇ ਨਾਲ ਹੀ ਸੇਲੋ ਮਿਊਜ਼ਿਕ ਪਲੇਅਰ ਦੀ ਆਵਾਜ਼ ਵੀ ਸ਼ਾਮਲ ਹੈ। ਇਸ ਦਾ ਉਦੇਸ਼ ਬਿੱਲੀਆਂ ਨੂੰ ਸ਼ਾਂਤ ਅਤੇ ਖੁਸ਼ ਰੱਖਣਾ ਹੈ।

Kulvinder Mahi

This news is News Editor Kulvinder Mahi