ਨਾਰਾਜ਼ ਪ੍ਰੇਮੀ ਨੇ ਕੀਤੀ ਪ੍ਰੇਮਿਕਾ ਦੇ ਬੱਚੇ ਦੀ ਹੱਤਿਆ, ਜਾਂਚ ਜਾਰੀ

08/29/2017 1:06:17 PM

ਮੈਲਬੌਰਨ— ਮੈਲਬੌਰਨ ਦੀ ਇਕ ਅਦਾਲਤ ਵਿਚ ਡਵੇਨ ਲਿੰਡਸੇ (34) ਨਾਂ ਦੇ ਵਿਅਕਤੀ 'ਤੇ ਆਪਣੀ ਪ੍ਰੇਮਿਕਾ ਦੇ 6 ਮਹੀਨੇ ਦੇ ਬੱਚੇ ਦੀ ਹੱਤਿਆ ਕਰਨ ਦਾ ਦੋਸ਼ ਲੱਗਿਆ ਹੈ। ਉਸ ਨੇ ਬੱਚੇ ਨੂੰ ਮਾਰਨ ਲਈ ਡਰੱਗ ਆਈਸ ਦੀ ਵਰਤੋਂ ਕੀਤੀ। 
26 ਜੂਨ 2016 ਦੀ ਸਵੇਰ ਨੂੰ ਐਮਰਜੈਂਸੀ ਕਰਚਾਰੀਆਂ ਨੂੰ ਗਲੈਨਰੋਇ ਯੂਨਿਟ ਵਿਚ ਇਕ ਬੱਚਾ ਚਾਈਸ ਡਿਅਰਿੰਗ ਪੀਅਲ ਦੀ ਲਾਸ਼ ਮਿਲੀ, ਜਿਸ ਦੀ ਧੋਣ ਦੇ ਆਲੇ-ਦੁਆਲੇ ਅਜੀਬ ਤਰ੍ਹਾਂ ਦੇ ਨਿਸ਼ਾਨ ਸਨ। ਇਸ ਦੇ ਇਲਾਵਾ ਬੱਚੇ ਦੇ ਸਿਰ 'ਤੇ ਸੱਟ ਦੇ ਨਿਸ਼ਾਨ, ਜਣਨ ਅੰਗਾਂ ਵਿਚ ਜ਼ਖਮ ਅਤੇ ਨੱਕ ਦੇ ਆਲੇ-ਦੁਆਲੇ ਖੂਨ ਸੀ। ਡਾਕਟਰਾਂ ਮੁਤਾਬਕ ਬੱਚੇ ਨੂੰ ਸੱਟਾਂ ਲੱਗਭਗ ਹਮਲੇ ਦੇ ਕਾਰਨ ਹੀ ਲੱਗੀਆਂ ਸਨ।
ਬੱਚੇ ਦੀ ਮਾਂ ਮਿਸ਼ੇਲ ਡੇਅਰਿੰਗ ਮੁਤਾਬਕ ਲਿੰਡਸੇ ਪਹਿਲਾਂ ਉਸ ਨਾਲ ਹਿੰਸਕ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਨੇ ਆਪਣਾ ਸਾਰਾ ਗੁੱਸਾ ਬੱਚੇ 'ਤੇ ਇਸ ਤਰ੍ਹਾਂ ਕੱਢਿਆ। ਉਨ੍ਹਾਂ ਦੇ ਇਕ ਗੁਆਂਢੀ ਨੇ ਵੀ ਅਦਾਲਤ ਵਿਚ ਲਿੰਡਸੇ ਅਤੇ ਮਿਸ਼ੇਲ ਡੇਅਰਿੰਗ ਵਿਚ ਹੋਏ ਝਗੜੇ ਦੀ ਪੁਸ਼ਟੀ ਕੀਤੀ, ਜੋ ਬੱਚੇ ਦੀ ਮੌਤ ਤੋਂ ਇਕ ਦਿਨ ਪਹਿਲਾਂ ਦੋਹਾਂ ਵਿਚ ਹੋਇਆ ਸੀ। ਹਾਲੇ ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿਚ ਜਾਰੀ ਹੈ।