ਜਰਮਨੀ ''ਚ 9 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਵਾਲੇ ਬੰਦੂਕਧਾਰੀ ਬਾਰੇ ਪੁਲਸ ਨੇ ਕੀਤਾ ਖੁਲਾਸਾ

07/23/2016 6:17:51 PM

ਮਿਊਨਿਖ— ਜਰਮਨੀ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਊਨਿਖ ''ਚ 9 ਲੋਕਾਂ ਦੀ ਜਾਨ ਲੈਣ ਵਾਲਾ 18 ਸਾਲ ਦੇ ਦੋਸ਼ੀ ਬੰਦੂਕਧਾਰੀ ਦੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ ਹੈ ਅਤੇ ਹਮਲੇ ਨੂੰ ਪਾਗਲ ਵਿਅਕਤੀ ਵਲੋਂ ਕੀਤਾ ਗਿਆ ਕੰਮ ਦੱਸਿਆ। ਮਿਊਨਿਖ ਦੇ ਪੁਲਸ ਮੁਖੀ ਹੁਬਟਰਸ ਆਂਦਰੇ ਨੇ ਦੱਸਿਆ, ''''ਦੋਸ਼ੀ ਦਾ ਇਸਲਾਮਿਕ ਸਟੇਟ ਨਾਲ ਕੋਈ ਸੰਬੰਧ ਨਹੀਂ ਹੈ।'''' 
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਬੰਦੂਕਧਾਰੀ ਮਨੁੱਖੀ ਕਤਲੇਆਮ ਨਾਲ ਜੁੜੀਆਂ ਕਿਤਾਬਾਂ ਅਤੇ ਲੇਖਾਂ ਤੋਂ ਪ੍ਰਭਾਵਿਤ ਸੀ। ਪੁਲਸ ਦਾ ਕਹਿਣਾ ਹੈ ਕਿ ਬੰਦੂਕਧਾਰੀ ਕਿਸੇ ਬੀਮਾਰੀ ਨਾਲ ਪੀੜਤ ਸੀ ਅਤੇ ਕਥਿਤ ਰੂਪ ਨਾਲ ਉਸ ਦਾ ਮਾਨਸਿਕ ਇਲਾਜ ਚਲ ਰਿਹਾ ਸੀ। 
ਦੱਸਣ ਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਜਰਮਨੀ ਦੇ ਮਿਊਨਿਖ ਸ਼ਹਿਰ ''ਚ ਇਕ ਸ਼ਾਪਿੰਗ ਸੈਂਟਰ ''ਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੇ ਇੱਕਲੇ ਹੀ 9 ਲੋਕਾਂ ਦੀ ਜਾਨ ਲਈ ਅਤੇ ਉਸ ਨੇ ਇਸ ਦਿਲ ਕੰਬਾਊ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਦੋਸ਼ੀ ਜਰਮਨ-ਇਰਾਨ ਦਾ ਰਹਿਣ ਵਾਲਾ ਸੀ। ਉਸ ਕੋਲ ਦੋਹਰੀ ਨਾਗਰਿਕਤਾ ਸੀ। ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।

Tanu

This news is News Editor Tanu