ਮੂਲਰ ਨੇ ਅਮਰੀਕੀ ਕਾਂਗਰਸ ਨੂੰ ਕਿਹਾ, 'ਟਰੰਪ ਨੂੰ ਦੋਸ਼ ਮੁਕਤ ਨਹੀਂ ਕੀਤਾ'

07/24/2019 10:58:28 PM

ਵਾਸ਼ਿੰਗਟਨ - ਐੱਫ. ਬੀ. ਆਈ. ਦੇ ਸਾਬਕਾ ਨਿਦੇਸ਼ਕ ਰਾਬਰਟ ਮੂਲਰ ਨੇ ਬੁੱਧਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਕਥਿਤ ਭੂਮਿਕਾ ਨੂੰ ਲੈ ਕੇ ਚਲੀ 2 ਸਾਲ ਦੀ ਆਪਣੀ ਜਾਂਚ 'ਚ ਡੋਨਾਲਡ ਟਰੰਪ ਨੂੰ ਦੋਸ਼ ਮੁਕਤ ਨਹੀਂ ਕੀਤਾ ਸੀ। ਨਾਲ ਹੀ ਉਹ ਇਹ ਵੀ ਨਹੀਂ ਕਹਿਣਗੇ ਕਿ ਕੀ ਰਾਸ਼ਟਰਪਤੀ ਨੇ ਅਪਰਾਧ ਕੀਤਾ ਸੀ। 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਆਪਣੀ ਜਾਂਚ 'ਤੇ ਆਖਰੀ ਰਿਪੋਰਟ ਜਾਰੀ ਕਰਨ ਦੇ 3 ਮਹੀਨੇ ਬਾਅਦ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਵਿਚਾਲੇ ਇਸ ਬਾਰੇ 'ਚ ਸਥਿਤੀ ਸਪੱਸ਼ਟ ਹੈ ਕਿ ਕੀ ਟਰੰਪ ਨੇ ਨਿਆਂ 'ਚ ਅੜਿੱਕਾ ਪੈਦਾ ਕੀਤਾ ਸੀ ਅਤੇ ਕੀ ਉਨ੍ਹਾਂ ਦੇ ਚੋਣ ਪ੍ਰਚਾਰ ਅਭਿਆਨ 'ਚ ਰੂਸ ਦੇ ਨਾਲ ਗੱਲਬਾਤ ਕੀਤੀ ਗਈ ਸੀ।

ਟਰੰਪ ਇਸ ਜਾਂਚ 'ਚ ਖੁਦ ਨੂੰ ਦੋਸ਼ਮੁਕਤ ਦੱਸ ਰਹੇ ਹਨ ਜਦਕਿ ਡੈਮੋਕ੍ਰੇਟ ਆਖ ਰਹੇ ਹਨ ਕਿ ਮੂਲਰ ਦੀ ਰਿਪੋਰਟ 'ਚ ਰਾਸ਼ਟਰਪਤੀ 'ਤੇ ਮਹਾਦੋਸ਼ ਚਲਾਉਣ ਲਈ ਲੋੜੀਂਦੇ ਸਬੂਤ ਹਨ। ਅਜਿਹੇ 'ਚ ਮੂਲਰ ਨੇ ਨੁਮਾਇੰਦੀ ਸਭਾ 'ਚ ਡੈਮੋਕ੍ਰੇਟ ਸੰਚਾਲਿਤ 2 ਵੱਖ ਕਮੇਟੀਆਂ 'ਚ ਪਹਿਲੀ ਵਾਰ ਸਵਾਲਾਂ ਦਾ ਸਾਹਮਣਾ ਕੀਤਾ। ਹਾਊਸ ਜੁਡੀਸ਼ਰੀ ਕਮੇਟੀ ਸਾਹਮਣੇ ਸੁਣਵਾਈ ਦੀ ਸ਼ੁਰੂਆਤ 'ਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਰਿਪੋਰਟ 'ਚ ਰਾਸ਼ਟਰਪਤੀ ਨੂੰ ਕੋਈ ਗੜਬੜੀ ਕਰਨ ਤੋਂ ਬਰੀ ਕਰ ਦਿੱਤਾ ਹੈ, ਮੂਲਰ ਨੇ ਕਿਹਾ ਨਹੀਂ। ਮੂਲਰ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਨੇ ਜੋ ਕੰਮ ਕੀਤੇ ਹਨ ਉਸ ਦੇ ਲਈ ਉਹ ਦੋਸ਼ਮੁਕਤ ਨਹੀਂ ਕੀਤੇ ਗਏ ਹਨ। ਇਹ ਸੱਚ ਹੈ ਕਿ ਟਰੰਪ 'ਤੇ ਰਾਸ਼ਟਰਪਤੀ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਨਿਆਂ 'ਚ ਅੜਿੱਕਾ ਪਾਉਣ ਨੂੰ ਲੈ ਕੇ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਇਸ ਵਿਚਾਲੇ ਡੈਮੋਕ੍ਰੇਟ ਸੰਸਦੀ ਮੈਂਬਰ ਤੇਦ ਲਿਓ ਨੇ ਕਿਹਾ ਕਿ ਹਰ ਅਮਰੀਕੀ ਨੂੰ ਮੂਲਰ ਰਿਪੋਰਟ 'ਚ ਖੁਲਾਸੇ 'ਚ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਜਾਣਨ ਦਾ ਹੱਕਦਾਰ ਹੈ। ਮਸ਼ਹੂਰ ਵਕੀਲ ਅਤੇ ਮੂਲਰ ਨੇ ਅਜਿਹੇ 10 ਉਦਾਹਰਣ ਵੀ ਵਿਸਥਾਰ 'ਚ ਦੱਸੀਆਂ, ਜਿਨ੍ਹਾਂ 'ਚ ਟਰੰਪ ਨੇ ਜਾਂਚ 'ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਮੂਲਰ ਨੇ ਇਹ ਗੱਲ ਦੁਹਰਾਈ ਕਿ ਉਹ ਆਪਣੀ ਰਿਪੋਰਟ 'ਚ ਜ਼ਿਕਰ ਕੀਤੀਆਂ ਗਈਆਂ ਵਿਸ਼ਾ ਵਸਤੂ ਦੇ ਦਾਇਰ 'ਚ ਰਹਿਣਗੇ। ਉਨ੍ਹਾਂ ਨੇ ਮਈ 'ਚ ਪੱਤਰਕਾਰ ਸੰਮੇਲਨ 'ਚ ਕੁਝ ਜਨਤਕ ਟਿੱਪਣੀਆਂ ਕੀਤੀਆਂ ਸਨ ਪਰ ਸਵਾਲ ਨਹੀਂ ਲਏ ਸਨ।

Khushdeep Jassi

This news is Content Editor Khushdeep Jassi