‘ਪਾਕਿਸਤਾਨ ’ਚ ਆਪਣੇ ਅਧਿਕਾਰਾਂ ਲਈ ਮਿਲਕੇ ਲੜਨਗੇ ਮੁਹਾਜ਼ਿਰ ਅਤੇ ਸਿੰਧੀ’

12/16/2020 8:07:38 AM

ਇਸਲਾਮਾਬਾਦ, (ਅਨਸ)- ਪਾਕਿਸਤਾਨ ਦੀ ਫ਼ੌਜ ਦਾ ਮੁਹਾਜ਼ਿਰਾਂ ’ਤੇ ਅੱਤਿਆਚਾਰ ਘੱਟ ਨਹੀਂ ਹੋ ਰਿਹਾ ਹੈ। ਫ਼ੌਜ ਇਥੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾਫ ਕਰਨਾ ਚਾਹੁੰਦੀ ਹੈ ਪਰ ਲੱਖਾਂ ਦੀ ਗਿਣਤੀ ’ਚ ਰਹਿਣ ਵਾਲੀ ਇਸ ਕੌਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹੁਣ ਸਮਾਂ ਆ ਗਿਆ ਹੈ ਕਿ ਸਿੰਧ ਸੂਬੇ ’ਚ ਰਹਿਣ ਵਾਲੇ ਮੁਹਾਜ਼ਿਰ ਸਿੰਧੀਆਂ ਨਾਲ ਮਿਲ ਕੇ ਆਪਣੇ ਅਧਿਕਾਰ ਅਤੇ ਆਜ਼ਾਦੀ ਦੀ ਲੜਾਈ ਲੜਨ।

ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੇ ਸੰਸਥਾਪਕ ਅਤੇ ਨੇਤਾ ਅਲਤਾਫ ਹੁਸੈਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਫ਼ੌਜ ਇਕ ਤੋਂ ਬਾਅਦ ਇਕ ਮੁਹਾਜ਼ਿਰਾਂ (ਵੰਡ ਦੇ ਸਮੇਂ ਭਾਰਤ ਨਾਲ ਗਏ ਮੁਸਲਿਮ) ਦੀ ਹੱਤਿਆ ਕਰ ਰਹੀ ਹੈ। ਉਹ ਕੁਝ ਲੋਕਾਂ ਨੂੰ ਮਾਰ ਸਕਦੀ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੀ ਹੈ। ਵਰਕਰਾਂ ਦੀ ਇਕ ਸਭਾ ਨੂੰ ਸੰਬੋਧਤ ਕਰਦੇ ਹੋਏ ਅਲਤਾਫ ਹੁਸੈਨ ਨੇ ਕਿਹਾ ਹੈ ਕਿ ਅਸੀਂ ਮੁਹਾਜ਼ਿਰ ਸ਼ਬਦ ਆਪਣੀ ਪਛਾਣ ਲਈ ਰੱਖਿਆ ਸੀ। ਬਸ ਹੁਣ ਇਹੋ ਸਾਡੀ ਪਛਾਣ ਹੈ। ਸਾਡੇ ਬਜ਼ੁਰਗਾਂ ਨੇ ਇਸਲਾਮ ਦੇ ਨਾਂ ’ਤੇ ਭਾਰਤ ਨੂੰ ਤੋੜ ਦਿੱਤਾ ਅਤੇ ਮੁਸਲਿਮਾਂ ਲਈ ਵੱਖਰੇ ਤੌਰ ’ਤੇ ਪਾਕਿਸਤਾਨ ਬਣਾ ਲਿਆ। ਹੁਣ ਸਵਾਲ ਉੱਠਦਾ ਹੈ ਕਿ ਪਾਕਿਸਤਾਨ ਬਣਾਉਣ ਨਾਲ ਕਿਸ ਨੂੰ ਫਾਇਦਾ ਹੋਇਆ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੱਤਾ ’ਚ ਮੁਸਲਿਮਾਂ ਨੂੰ 27 ਫ਼ੀਸਦੀ ਹਿੱਸੇਦਾਰੀ ਦੇਣਾ ਚਾਹੁੰਦੇ ਸਨ। ਹੁਣ ਜੋ ਮੁਸਲਾਮਾਨ ਭਾਰਤ ਤੋਂ ਪਾਕਿਸਤਾਨ ਆਏ ਹਨ, ਉਨ੍ਹਾਂ ਨੂੰ ਦੋ ਫ਼ੀਸਦੀ ਦੀ ਵੀ ਹਿੱਸੇਦਾਰੀ ਨਹੀਂ ਮਿਲੀ ਹੈ। ਅਜਿਹੀ ਸਥਿਤੀ ’ਚ ਹੁਣ ਆਪਣੇ ਹੱਕ ਦੀ ਲੜਾਈ ਲੜਨ ਦਾ ਸਮਾਂ ਆ ਗਿਆ ਹੈ। ਅਸੀਂ ਮੁਹਾਜ਼ਿਰ ਅਤੇ ਸਿੰਧੀ ਮਿਲ ਕੇ ਸਿੰਧ ਦੇ ਆਜ਼ਾਦ ਹੋਣ ਦੀ ਲੜਾਈ ਲੜਾਂਗੇ, ਜਿੱਥੇ ਸਿੰਧੀ ਅਤੇ ਮੁਹਾਜ਼ਿਰਾਂ ਦੋਨਾਂ ਨੂੰ ਹੀ ਉੁਨ੍ਹਾਂ ਦੇ ਅਧਿਕਾਰ ਹਾਸਲ ਹੋ ਸਕਣ।


Lalita Mam

Content Editor

Related News