40 ਸਾਲ ਦੀ ਉਮਰ 'ਚ 'ਨਾਨੀ' ਬਣੀ 8 ਬੱਚਿਆਂ ਦੀ ਮਾਂ, ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾ ਰਹੇ ਲੋਕ

10/01/2022 3:50:19 PM

ਇੰਟਰਨੈਸ਼ਨਲ ਡੈਸਕ (ਬਿਊਰੋ): ਮਾਂ ਬਣਨਾ ਕਿਸੇ ਵੀ ਔਰਤ ਲਈ ਸੁਖਦ ਅਨੁਭਵ ਹੁੰਦਾ ਹੈ ਪਰ ਮਾਂ ਬਣਨ ਦਾ ਪੂਰਾ ਸਫਰ ਬਹੁਤ ਔਖਾ ਹੁੰਦਾ ਹੈ। ਦੂਜੇ ਪਾਸੇ ਜੇਕਰ ਕਿਸੇ ਔਰਤ ਨੂੰ ਇਹ ਸਫ਼ਰ ਕਈ ਵਾਰ ਤੈਅ ਕਰਨਾ ਪਵੇ ਤਾਂ ਉਸ ਦੀਆਂ ਚੁਣੌਤੀਆਂ ਬਹੁਤ ਵਧ ਜਾਂਦੀਆਂ ਹਨ। ਅਜਿਹਾ ਹੀ ਬ੍ਰਿਟੇਨ ਦੀ ਇਕ ਔਰਤ ਨਾਲ ਹੋਇਆ, ਜਿਸ ਨੇ ਇਸ ਅਨੁਭਵ ਨੂੰ ਇਕ ਜਾਂ ਦੋ ਵਾਰ ਨਹੀਂ ਸਗੋਂ 8 ਵਾਰ ਮਹਿਸੂਸ ਕੀਤਾ। ਹੁਣ ਉਹ ਛੋਟੀ ਉਮਰ 'ਚ ਹੀ ਨਾਨੀ ਬਣ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਲੋਕਾਂ ਦੀ ਆਲੋਚਨਾ ਵੀ ਸੁਣਨੀ ਪੈ ਰਹੀ ਹੈ।

ਡੇਲੀ ਸਟਾਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਬਰਮਿੰਘਮ ਦੇ ਸੇਲੀ ਓਕ 'ਚ ਰਹਿਣ ਵਾਲੀ 40 ਸਾਲਾ ਮੈਰੀ ਬੁਚਨ ਹਾਲ ਹੀ 'ਚ ਨਾਨੀ ਬਣੀ ਹੈ। ਉਨ੍ਹਾਂ ਦੀ ਵੱਡੀ ਬੇਟੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਮੈਰੀ ਖੁਦ 8 ਬੱਚਿਆਂ ਦੀ ਮਾਂ ਹੈ। ਉਸਦੇ ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਲੈ ਕੇ 22 ਸਾਲ ਤੱਕ ਹੈ। ਜਦੋਂ ਉਹ 18 ਸਾਲਾਂ ਦੀ ਸੀ, ਉਸਨੇ ਆਪਣੀ ਵੱਡੀ ਧੀ ਨੂੰ ਜਨਮ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਵੱਡੀ ਬੇਟੀ ਹੁਣ 22 ਸਾਲ ਦੀ ਉਮਰ 'ਚ ਮਾਂ ਬਣ ਗਈ ਹੈ।

40 ਸਾਲ ਦੀ ਉਮਰ ਵਿੱਚ ਬਣੀ ਨਾਨੀ 

ਬਰਮਿੰਘਮ ਮੇਲ ਨਾਲ ਗੱਲ ਕਰਦੇ ਹੋਏ ਮੈਰੀ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਜੇਡੇਨ ਨਾਂ ਦੇ ਬੇਟੇ ਨੂੰ ਜਨਮ ਦਿੱਤਾ। ਇਸ ਨਾਲ ਉਹ ਨਾਨੀ ਬਣ ਗਈ ਹੈ। ਉਹ ਬਹੁਤ ਖੁਸ਼ ਹੈ ਕਿਉਂਕਿ ਬੋਚਨ ਪਰਿਵਾਰ ਹੁਣ ਵੱਡਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਟਾ 5 ਹਫਤਿਆਂ ਦਾ ਹੈ ਅਤੇ ਉਸ ਨੂੰ ਦੇਖ ਕੇ ਮੈਂ 40 ਸਾਲ ਦੀ ਉਮਰ 'ਚ ਖੁਦ ਨੂੰ ਬੁੱਢੀ ਸਮਝਣ ਲੱਗ ਪਈ ਹਾਂ, ਹਾਲਾਂਕਿ ਉਹ ਉਦਾਸ ਨਹੀਂ ਹੈ ਕਿਉਂਕਿ ਜ਼ਿੰਦਗੀ ਤੇਜ਼ੀ ਨਾਲ ਲੰਘ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਦੋ ਚਿਹਰਿਆਂ ਨਾਲ ਜਨਮੇ ਬੱਚੇ ਨੇ ਮਨਾਇਆ 18ਵਾਂ ਜਨਮਦਿਨ, ਡਾਕਟਰਾਂ ਨੂੰ ਨਹੀਂ ਸੀ ਬਚਣ ਦੀ ਆਸ

ਲੋਕ ਸੋਸ਼ਲ ਮੀਡੀਆ 'ਤੇ ਕਰ ਰਹੇ ਟ੍ਰੋਲ 

ਜੇਕਰ ਉਹ ਕਿਸੇ ਗੱਲ ਤੋਂ ਦੁਖੀ ਹੈ ਤਾਂ ਉਹ ਲੋਕਾਂ ਦੀ ਸੋਸ਼ਲ ਮੀਡੀਆ ਪ੍ਰਤੀਕਿਰਿਆ ਤੋਂ ਹੈ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ 8 ਬੱਚੇ ਹਨ ਤਾਂ ਉਹ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਨ੍ਹਾਂ ਨੂੰ ਭੱਦੀਆਂ ਗੱਲਾਂ ਵੀ ਕਹਿੰਦੇ ਹਨ। ਰਿਪੋਰਟ ਮੁਤਾਬਕ ਦੇਸ਼ 'ਚ ਰਹਿਣ-ਸਹਿਣ ਦੀ ਲਾਗਤ ਵਧਣ ਕਾਰਨ ਉਨ੍ਹਾਂ ਨੂੰ ਭੋਜਨ ਲਈ ਫੂਡ ਬੈਂਕ ਦੀ ਮਦਦ ਲੈਣੀ ਪਈ। ਲੋਕ ਉਸ ਦੇ ਬੱਚਿਆਂ ਦੀ ਗਿਣਤੀ 'ਤੇ ਟਿੱਪਣੀ ਕਰਦੇ ਹਨ ਅਤੇ ਉਸ ਨੂੰ ਠੱਗ ਕਹਿੰਦੇ ਹਨ ਕਿਉਂਕਿ ਉਹ ਬੱਚਿਆਂ ਲਈ ਪੈਸੇ ਦੇ ਰੂਪ ਵਿੱਚ ਸਰਕਾਰ ਤੋਂ ਮਦਦ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਉਸ ਨੂੰ ਮਰਨ ਦੀ ਗੱਲ ਵੀ ਆਖੀ। ਉਹ ਇਸ ਸਮੇਂ ਸਰਕਾਰੀ ਭੱਤੇ 'ਤੇ ਰਹਿ ਰਹੀ ਹੈ ਅਤੇ ਨੌਕਰੀ ਦੀ ਤਲਾਸ਼ ਕਰ ਰਹੀ ਹੈ।

Vandana

This news is Content Editor Vandana