...ਜਿਥੇ ਬੇਟੀ ਬਣਦੀ ਹੈ ਆਪਣੀ ਹੀ ਮਾਂ ਦੀ ਸੌਕਣ

05/08/2019 10:41:38 PM

ਢਾਕਾ— ਜੇ ਕੋਈ ਇਹ ਗੱਲ ਕਹੇ ਕਿ ਫਲਾਣੇ ਸਮਾਜ ਵਿਚ ਇਕ ਮਾਂ ਅਤੇ ਉਸ ਦੀ ਬੇਟੀ ਦਾ ਪਤੀ ਇਕ ਹੀ ਹੁੰਦਾ ਹੈ ਤਾਂ ਸ਼ਾਇਦ ਕੋਈ ਯਕੀਨ ਨਹੀਂ ਕਰੇਗਾ ਪਰ ਇਹ ਗੱਲ ਹੈ ਸੱਚ। ਬੰਗਲਾਦੇਸ਼ ਦੀ ਮੰਡੀ ਜਨਜਾਤੀ ਵਿਚ ਇਕ ਅਜੀਬ ਪ੍ਰੰਪਰਾ ਹੈ, ਜਿਸ ਨੂੰ ਅੱਜ ਵੀ ਅਪਣਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ 30 ਸਾਲ ਦੀ ਓਰੋਲਾ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ, ਜਦੋਂ ਉਹ ਛੋਟੀ ਜਿਹੀ ਬੱਚੀ ਸੀ। ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ। ਓਰੋਲਾ ਦੇ ਦੂਜੇ ਪਿਤਾ ਦਾ ਨਾਂ ਨਾਟੇਲ ਸੀ। ਓਰੋਲਾ ਕਹਿੰਦੀ ਸੀ ਕਿ ਮੇਰੀ ਮਾਂ ਖੁਸ਼ਕਿਸਮਤ ਹੈ, ਜਿਸ ਨੂੰ ਨਾਟੇਲ ਵਰਗਾ ਵਧੀਆ ਪਤੀ ਮਿਲ ਗਿਆ ਹੈ। ਜਦੋਂ ਉਹ ਵੱਡੀ ਹੋਈ ਤਾਂ ਉਸ ਨੂੰ ਪਤਾ ਲੱਗਾ ਕਿ ਮੇਰਾ ਦੂਜਾ ਪਿਤਾ ਨਾਟੇਲ ਮੇਰਾ ਪਤੀ ਵੀ ਹੈ। ਇਹ ਸਬੰਧੀ ਪਤਾ ਲੱਗਦਿਆਂ ਹੀ ਓਰੋਲਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਿਤਾ ਵਾਂਗ ਜਿਸ ਵਿਅਕਤੀ ਨੂੰ ਉਸ ਨੇ ਵੇਖਿਆ, ਸਬੰਧੀ ਉਸ ਨੂੰ ਪਤਾ ਲੱਗਾ ਕਿ 3 ਸਾਲ ਦੀ ਉਮਰ ਵਿਚ ਹੀ ਮੇਰਾ ਵਿਆਹ ਉਸ ਨਾਲ ਕਰ ਦਿੱਤਾ ਗਿਆ ਸੀ।

ਅਸਲ ਵਿਚ ਉਕਤ ਜਨਜਾਤੀ ਵਿਚ ਇਹ ਰਵਾਇਤ ਹੈ ਕਿ ਜੇ ਕਿਸੇ ਔਰਤ ਦੇ ਪਤੀ ਦੀ ਮੌਤ ਉਸ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਹੋ ਜਾਂਦੀ ਹੈ ਤਾਂ ਔਰਤ ਨੂੰ ਆਪਣੇ ਪਤੀ ਦੇ ਖਾਨਦਾਨ ਵਿਚੋਂ ਹੀ ਕਿਸੇ ਘੱਟ ਉਮਰ ਵਾਲੇ ਵਿਅਕਤੀ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਓਰੋਲਾ ਦੀ ਮਾਂ ਨਾਲ ਵੀ ਇੰਝ ਹੀ ਹੋਇਆ। ਨਵੇਂ ਪਤੀ ਨਾਲ ਹੋਣ ਵਾਲੇ ਵਿਆਹ ਦੇ ਨਾਲ ਹੀ ਛੋਟੀ ਬੇਟੀ ਓਰੋਲਾ ਦਾ ਵੀ ਉਸ ਨਾਲ ਵਿਆਹ ਕਰ ਦਿੱਤਾ ਗਿਆ। ਅਜਿਹੀ ਮਾਨਤਾ ਹੈ ਕਿ ਘੱਟ ਉਮਰ ਦਾ ਪਤੀ ਨਵੀਂ ਪਤਨੀ ਅਤੇ ਉਸ ਦੀ ਬੇਟੀ ਦਾ ਵੀ ਪਤੀ ਬਣ ਕੇ ਦੋਵਾਂ ਦੀ ਸੁਰੱਖਿਆ ਲੰਮੇ ਸਮੇਂ ਤੱਕ ਕਰ ਸਕਦਾ ਹੈ। ਇਸ ਪ੍ਰੰਪਰਾ ਕਾਰਨ ਹੁਣ ਓਰੋਲਾ ਦੇ ਆਪਣੇ ਪਤੀ ਨਾਟੇਲ ਤੋਂ 3 ਬੱਚੇ ਹਨ ਅਤੇ ਉਸ ਦੀ ਮਾਂ ਦੇ ਵੀ ਨਾਟੇਲ ਤੋਂ 2 ਬੱਚੇ ਹਨ। ਦੋਵੇਂ ਮਾਂ-ਬੇਟੀ ਇਕ ਹੀ ਪਤੀ ਨਾਲ ਇਕ ਹੀ ਘਰ ਵਿਚ ਰਹਿੰਦੀਆਂ ਹਨ। ਅਜਿਹੀ ਹਾਲਤ ਵਿਚ ਮਾਂ ਤੇ ਬੇਟੀ ਦੇ ਰਿਸ਼ਤੇ ਉਹੋ ਜਿਹੇ ਨਹੀਂ ਰਹਿ ਜਾਂਦੇ, ਜਿਸ ਤਰ੍ਹਾਂ ਦੇ ਰਹਿਣੇ ਚਾਹੀਦੇ ਹਨ।

Baljit Singh

This news is Content Editor Baljit Singh