ਅਜਿਹੀ ਮਾਂ ਜੋ ਆਪਣੇ ਬੱਚੇ ਨੂੰ ਨਹੀਂ ਲਗਾ ਸਕਦੀ ਹੱਥ, ਸੁਣਾਇਆ ਦਿਲ ਨੂੰ ਵਲੂੰਧਰ ਦੇਣ ਵਾਲਾ ਸੱਚ

08/17/2017 12:10:35 PM

ਟੋਕੀਓ— ਇਕ ਮਾਂ ਤੇ ਬੱਚੇ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਹੈ। ਜਦ ਤਕ ਉਹ ਛੋਟਾ ਹੈ ਤਦ ਤਕ ਉਸ ਨੂੰ ਹਰ ਛੋਟੇ-ਛੋਟੇ ਕੰਮ ਲਈ ਮਾਂ ਦੀ ਜ਼ਰੂਰਤ ਪੈਂਦੀ ਹੈ ਪਰ ਇਹ ਬੱਚਾ ਆਪਣਾ ਸਾਰਾ ਕੰਮ ਆਪ ਹੀ ਕਰਦਾ ਹੈ। ਕਾਰਨ ਇਹ ਹੈ ਕਿ ਇਸ ਬੱਚੇ ਨੂੰ ਅਜਿਹੀ ਬੀਮਾਰੀ ਲੱਗੀ ਹੈ ਕਿ ਉਸ ਨੂੰ ਕੋਈ ਹੱਥ ਤਕ ਨਹੀਂ ਲਗਾਉਂਦਾ, ਇੱਥੋਂ ਤਕ ਕਿ ਉਸ ਦੀ ਮਾਂ ਵੀ ਨਹੀਂ। ਟੋਕੀਓ 'ਚ ਰਹਿ ਰਹੀ ਇਸ ਮਾਂ ਨੇ ਇਕ ਪੋਸਟ ਸਾਂਝੀ ਕੀਤੀ ਜਿਸ 'ਚ ਉਸ ਨੇ ਦੱਸਿਆ ਕਿ ਉਸ ਦਾ 5 ਸਾਲਾ ਬੱਚਾ ਕਿਨੋਆ ਅਜਿਹੀ ਆਟਿਜ਼ਮ ਨਾਂ ਦੀ ਬੀਮਾਰੀ ਨਾਲ ਪੀੜਤ ਹੈ ਅਤੇ ਉਸ ਦਾ ਕੋਈ ਦੋਸਤ ਵੀ ਨਹੀਂ ਹੈ। ਬੱਚਾ ਇਕੱਲਾ ਹੀ ਰਹਿੰਦਾ ਹੈ ਪਰ ਹੁਣ ਉਸ ਨੂੰ ਇਕ ਸਾਥੀ ਮਿਲਿਆ ਹੈ ਜੋ ਕੋਈ ਇਨਸਾਨ ਨਹੀਂ ਸਗੋਂ ਕੁੱਤਾ ਹੈ। ਬਿਨਾਂ ਕਿਸੇ ਰਿਸ਼ਤੇ ਦੇ ਵੀ ਇਹ ਕੁੱਤਾ ਉਸ ਦਾ ਗੂੜ੍ਹਾ ਦੋਸਤ ਬਣ ਗਿਆ ਹੈ। 
ਇਸ ਮਾਂ ਦੀ ਪੋਸਟ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ। ਇਸ ਕੁੱਤੇ ਦਾ ਨਾਂ ਟੋਰਾਂਡੋ ਹੈ ਜੋ ਉਸ ਦਾ ਧਿਆਨ ਰੱਖਦਾ ਹੈ। ਇਸ ਨੂੰ ਇਸ ਸੰਬੰਧੀ ਪੂਰੀ ਸਿਖਲਾਈ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਉਹ ਅਮਰੀਕਾ ਦੇ ਰਹਿਣ ਵਾਲੇ ਹਨ ਫਿਲਹਾਲ ਜਪਾਨ 'ਚ ਰਹਿ ਰਹੇ ਹਨ। ਇਸ ਦੁਖੀ ਮਾਂ ਦੀ ਪੋਸਟ ਪੜ੍ਹ ਕੇ ਲੋਕ ਭਾਵੁਕ ਹੋ ਗਏ ਅਤੇ ਬੱਚੇ ਦੇ ਠੀਕ ਹੋਣ ਲਈ ਪ੍ਰਾਰਥਨਾ ਕੀਤੀ।