ਕਲਯੁੱਗੀ ਮਾਂ ਨੇ 5 ਸਾਲਾ ਪੁੱਤ ਨੂੰ ਕੁੱਟ-ਕੁੱਟ ਮਾਰਿਆ, ਮਿਲੀ 35 ਸਾਲ ਦੀ ਸਜ਼ਾ

07/18/2020 9:09:21 AM

ਵੁਡਸਟਾਕ- ਅਮਰੀਕਾ ਦੇ ਇਲਿਨਾਇਸ ਵਿਚ ਇਕ ਔਰਤ ਨੂੰ ਕਈ ਸਾਲਾਂ ਤੱਕ ਆਪਣੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਰੂਪ ਤੋਂ ਸ਼ੋਸ਼ਣ ਕਰਨ ਅਤੇ ਕੁੱਟ-ਮਾਰ ਕਰਕੇ ਉਸ ਦਾ ਕਤਲ ਕਰਨ ਦੇ ਮਾਮਲੇ ਵਿਚ 35 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। 
ਜਾਇਨ ਕਨਿੰਘਮ ਨੇ ਆਪਣੇ 5 ਸਾਲ ਦੇ ਪੁੱਤਰ ਐਂਡਰਊਜ਼ ਦਾ ਕਤਲ ਕਰਨ ਦਾ ਦੋਸ਼ ਦਸੰਬਰ ਵਿਚ ਸਵਿਕਾਰ ਕੀਤਾ ਸੀ। ਪੁਲਸ ਨੂੰ 8 ਮਹੀਨੇ ਪਹਿਲਾਂ ਬੱਚੇ ਦੀ ਲਾਸ਼ ਔਰਤ ਦੇ ਘਰ ਕੋਲ ਪਲਾਸਟਿਕ ਵਿਚ ਲਪੇਟੀ ਹੋਈ ਮਿਲੀ, ਜਿਸ ਨੂੰ ਜ਼ਮੀਨ ਵਿਚ ਟੋਇਆ ਪੁੱਟ ਕੇ ਲੁਕੋਇਆ ਗਿਆ ਸੀ। 

ਮੈਕਹੇਨਰੀ ਕਾਊਂਟੀ ਦੇ ਜੱਜ ਰਾਬਰਟ ਬਿਲਬ੍ਰਾਂਡਟ ਨੇ ਮਹਿਲਾ ਨੂੰ ਸ਼ੁੱਕਰਵਾਰ ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਕਨਿੰਘਮ ਨੇ ਅਦਾਲਤ ਤੋਂ ਵੀਰਵਾਰ ਨੂੰ ਦਯਾ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਬੱਚੇ ਨਾਲ ਪਿਆਰ ਕਰਨ ਵਾਲੀ ਮਾਂ ਸੀ ਜੋ ਆਪਣੇ ਪੁੱਤ ਨੂੰ ਬਹੁਤ ਯਾਦ ਕਰਦੀ ਸੀ। ਕਨਿੰਘਮ ਨੂੰ ਉਸ ਦੇ ਅਪਰਾਧ ਲਈ 20 ਤੋਂ 60 ਸਾਲ ਦੀ ਸਜ਼ਾ ਹੋ ਸਕਦੀ ਸੀ। 
ਅਦਾਲਤ ਨੂੰ ਪਤਾ ਲੱਗਾ ਕਿ ਔਰਤ ਨਸ਼ੇ ਦੀ ਆਦੀ ਸੀ ਪਰ ਇਸ ਦੇ ਨਾਲ ਹੀ ਕਿਹਾ ਕਿ ਉਸ ਦਾ ਨਸ਼ੇ ਦਾ ਆਦੀ ਹੋਣਾ ਉਸ ਦੇ ਆਪਣੇ ਪੁੱਤ ਪ੍ਰਤੀ ਉਸ ਦੇ ਵਿਵਹਾਰ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਬੱਚੇ ਦੇ ਪਿਤਾ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਹੈ ਤੇ ਉਸ ਦੇ ਮਾਮਲੇ ਦੀ ਸੁਣਵਾਈ ਪੈਂਡਿੰਗ ਹੈ। 
 

Lalita Mam

This news is Content Editor Lalita Mam