ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਚਾਹਪੱਤੀ, ਕੀਮਤ ਜਾਣ ਉੱਡ ਜਾਣਗੇ ਹੋਸ਼

12/15/2019 4:53:18 PM

ਬੀਜਿੰਗ- ਚਾਹ ਨੂੰ ਦੁਨੀਆ ਦੇ ਸਭ ਤੋਂ ਫੇਮਸ ਬੇਵਰੇਜਿਸ ਵਿਚ ਗਿਣੀ ਜਾਂਦੀ ਹੈ। ਮਹਿਮਾਨਾਂ ਦੀ ਖਿਦਮਤ ਹੋਵੇ ਜਾਂ ਦੋਸਤਾਂ ਦੀ ਗੱਪਸ਼ਪ, ਚਾਹ ਦੀ ਪਿਆਲੀ ਤੋਂ ਬਿਨਾਂ ਸਭ ਕੁਝ ਅਧੂਰਾ ਜਿਹਾ ਲੱਗਦਾ ਹੈ। ਜ਼ਿਆਦਾਤਰ ਲੋਕਾਂ ਨੇ ਇਕ ਜਾਂ ਦੋ ਤਰ੍ਹਾਂ ਦੀ ਹੀ ਚਾਹ ਟੇਸਟ ਕੀਤੀ ਹੁੰਦੀ ਹੈ। ਜਦਕਿ ਦੁਨੀਆਭਰ ਵਿਚ ਇਸ ਦੇ ਕਈ ਅਨੋਖੇ ਫਲੇਵਰ ਮੌਜੂਦ ਹਨ। ਪਰ ਇਹਨਾਂ ਚਾਹਾਂ ਦੇ ਫਲੇਵਰ ਵਾਂਗ ਇਹਨਾਂ ਦੀ ਕੀਮਤ ਵੀ ਅਨੋਖੀ ਹੈ, ਜਿਸ ਨੂੰ ਦੇਖ ਚੰਗੇ-ਚੰਗਿਆਂ ਦੇ ਹੋਸ਼ ਉੱਡ ਜਾਂਦੇ ਹਨ।

'ਡਾ ਹਾਂਗ ਪਾਓ ਟੀ'
ਟੀ-ਬਲੂਮ ਦੀ ਇਕ ਰਿਪੋਰਟ ਦੇ ਮੁਤਾਬਕ ਚੀਨ ਦੇ ਵੂਈਸਨ ਇਲਾਕੇ ਵਿਚ ਇਕ ਬੇਹੱਦ ਖਾਸ ਕਿਸਮ ਦੀ ਚਾਹ ਮਿਲਦੀ ਹੈ। 'ਡਾ ਹਾਂਗ ਪਾਓ ਟੀ' ਨਾਂ ਦੀ ਇਸ ਚਾਹ ਨੂੰ ਸੰਜੀਵਨੀ ਬੂਟੀ ਕਹਿਣਾ ਗਲਤ ਨਹੀਂ ਹੋਵੇਗਾ। ਰਿਪੋਰਟ ਦੀ ਮੰਨੀਏ ਤਾਂ ਇਹ ਚਾਹ ਪੀਣ ਨਾਲ ਇਨਸਾਨ ਕਈ ਵੱਡੇ ਰੋਗਾਂ ਤੋਂ ਮੁਕਤ ਹੋ ਸਕਦਾ ਹੈ। ਸ਼ਾਇਦ ਇਸੇ ਕਾਰਨ ਇਸ ਚਾਹ ਦੀ ਕੀਮਤ 8.5 ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਚਾਹ ਦੀ ਕੀਮਤ ਦੁਨੀਆ ਦੀ ਸਭ ਤੋਂ ਲਗਜ਼ਰੀ ਕਾਰ ਰੋਲਸ ਰੋਇਸ ਦੇ ਗੋਸਟ ਮਾਡਲ ਤੋਂ ਵੀ ਜ਼ਿਆਦਾ ਹੈ। ਇੰਨਾ ਹੀ ਨਹੀਂ ਇੰਨੀ ਕੀਮਤ ਵਿਚ ਤੁਸੀਂ ਬੜੇ ਆਰਾਮ ਨਾਲ ਦਿੱਲੀ-ਐਨ.ਸੀ.ਆਰ. ਜਿਹੇ ਇਲਾਕਿਆਂ ਵਿਚ 50 ਲੱਖ ਰੁਪਏ ਦੀ ਕੀਮਤ ਵਾਲੇ 10 ਫਲੈਟ ਖਰੀਦ ਸਕਦੇ ਹੋ।

ਇਸ ਤੋਂ ਇਲਾਵਾ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਚਾਹਾਂ ਵਿਚ 'ਤੈਗੁਆਨਈਨ ਟੀ' (21 ਲੱਖ ਰੁਪਏ ਪ੍ਰਤੀ ਕਿਲੋ), 'ਪਾਂਡਾ ਡੰਗ ਟੀ' (14 ਹਜ਼ਾਰ ਰੁਪਏ ਪ੍ਰਤੀ ਕੱਪ), 'ਪੀਜੀ ਟਿਪਸ ਡਾਇਮੰਡ ਟੀ' (9 ਲੱਖ ਪ੍ਰਤੀ ਕਿਲੋਗ੍ਰਾਮ), 'ਵਿੰਟੇਜ ਨਾਰਕਿਸਸ' (5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ), 'ਯੇਲੋ ਗੋਲਡ ਬਡਸ' (2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ) ਤੇ 'ਪੂ-ਪੂ-ਪੁ-ਏਰ' (70 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ) ਸ਼ਾਮਲ ਹਨ।

Baljit Singh

This news is Content Editor Baljit Singh