ਕੈਨੇਡਾ ਦੇ 150 ਸਾਲਾ ਜਸ਼ਨਾਂ ਲਈ ਖਰਚੀ ਜਾਵੇਗੀ ਇੰਨੀਂ ਵੱਡੀ ਰਕਮ, ਜਾਣ ਕੇ ਉੱਡ ਜਾਣਗੇ ਤੋਤੇ

06/27/2017 7:07:08 PM

ਓਟਾਵਾ— ਦੁਨੀਆ ਦੀ 'ਸ਼ਾਨ' ਸਮਝੇ ਜਾਂਦਾ ਕੈਨੇਡਾ ਦੇਸ਼ ਇਕ ਜੁਲਾਈ ਨੂੰ 150 ਵਰ੍ਹਿਆਂ ਦਾ ਹੋਣ ਜਾ ਰਿਹਾ ਹੈ। ਇਸ ਲਈ ਪੂਰਾ ਸਾਲ ਹੀ ਕੈਨੇਡਾ ਭਰ ਵਿਚ ਜਸ਼ਨ ਮਨਾਏ ਜਾਣਗੇ। ਇੰਨਾਂ ਹੀ ਨਹੀਂ ਇਨ੍ਹਾਂ ਜਸ਼ਨਾਂ 'ਤੇ ਜੋ ਰਕਮ ਖਰਚ ਕੀਤੀ ਜਾਵੇਗੀ, ਉਸ ਲੱਖਾਂ ਜਾਂ ਕਰੋੜਾਂ 'ਚ ਨਹੀਂ ਸਗੋਂ ਅਰਬਾਂ ਵਿਚ ਹੋਵੇਗੀ। ਜੀ ਹਾਂ, ਕੈਨੇਡਾ ਦੇ 150 ਸਾਲਾ ਜਸ਼ਨਾਂ 'ਤੇ 500 ਮਿਲੀਅਨ ਡਾਲਰ ਉਡਾਏ ਜਾਣਗੇ। ਇਹ ਰਕਮ ਭਾਰਤੀ ਰੁਪਿਆਂ ਵਿਚ 32 ਅਰਬ, 25 ਕਰੋੜ, 7 ਲੱਖ, 50 ਹਜ਼ਾਰ ਰੁਪਏ ਬਣਦੀ ਹੈ। ਇਨ੍ਹਾਂ ਖਰਚਿਆਂ ਵਿਚ ਇਨ੍ਹਾਂ ਈਵੈਂਟਾਂ ਲਈ ਸਕਿਓਰਿਟੀ ਅਤੇ ਪ੍ਰਮੋਸ਼ਨਲ ਚੀਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਪੂਰੀ ਰਕਮ 'ਚੋਂ 200 ਮਿਲੀਅਨ ਡਾਲਰ ਦੇਸ਼ ਵਿਚ ਹੋਣ ਵਾਲੇ ਖਾਸ ਈਵੈਂਟਾਂ 'ਤੇ ਖਰਚੇ ਜਾਣਗੇ ਅਤੇ 300 ਮਿਲੀਅਨ ਡਾਲਰ ਕਮਿਊਨਿਟੀਆਂ ਦੀ ਸਰੰਚਨਾ ਨੂੰ ਸੁਧਾਰਨ 'ਤੇ ਖਰਚੇ ਜਾਣਗੇ। 
ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਰਕਮ ਬਹੁਤ ਵੱਡੀ ਹੈ। ਲੋਕਾਂ ਦਾ ਕਹਿਣਾ ਹੈ ਕਿ 500 ਮਿਲੀਅਨ ਡਾਲਰ ਵਿਚ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਇਹ ਰਕਮ ਸਿਰਫ ਜਸ਼ਨਾਂ 'ਤੇ ਉਡਾ ਦਿੱਤੀ ਜਾਵੇਗੀ।

Kulvinder Mahi

This news is News Editor Kulvinder Mahi