ਇਸ ਕੰਮ ''ਚ ਸਭ ਤੋਂ ਅੱਗੇ ਹਨ ਕੈਨੇਡਾ ਦੇ ਨੰਨ੍ਹੇ-ਮੁੰਨੇ

04/06/2017 7:40:05 AM

ਟੋਰਾਂਟੋ/ਲੰਡਨ— ਇੰਗਲੈਂਡ ਵਲੋਂ ਇਕ ਅਧਿਐਨ ਕੀਤਾ ਗਿਆ ਹੈ ਜਿਸ ''ਚ ਪਤਾ ਲੱਗਾ ਹੈ ਕਿ ਸਾਰੇ ਦੇਸ਼ਾਂ ਦੇ ਬੱਚਿਆਂ ''ਚ ਸਭ ਤੋਂ ਵਧ ਕੈਨੇਡੀਅਨ ਬੱਚੇ ਰੋਂਦੇ ਹਨ। ਉਨ੍ਹਾਂ ਦੱਸਿਆ ਕਿ ਹੋਰਾਂ ਦੇ ਮੁਕਾਬਲੇ ਇਹ ਨੰਨ੍ਹੇ-ਮੁੰਨੇ 30 ਮਿੰਟ ਜ਼ਿਆਦਾ ਰੋ ਸਕਦੇ ਹਨ। ਇਹ ਅਧਿਐਨ ਕੁੱਝ ਹਾਸੋ-ਹੀਣਾ ਲੱਗਦਾ ਹੈ ਪਰ ਇਹ ਸੱਚ ਹੈ। ਇੰਗਲੈਂਡ ਵਲੋਂ ਕੀਤੀ ਗਈ ਖੋਜ ਮੁਤਾਬਕ ਕੈਨੇਡਾ,ਬ੍ਰਿਟੇਨ, ਇਟਲੀ ਅਤੇ ਨੀਦਰਲੈਂਡ ਦੇ ਬੱਚੇ ਵਧੇਰੇ ਸਮੇਂ ਤਕ ਰੋ ਸਕਦੇ ਹਨ, ਜਿਨ੍ਹਾਂ ''ਚ ਸਭ ਤੋਂ ਉੱਪਰ ਕੈਨੇਡਾ ਦੇ ਬੱਚੇ ਹਨ। 
ਇਸ ਅਧਿਐਨ ਲਈ 8700 ਛੋਟੇ ਬੱਚਿਆਂ ਨੂੰ ਚੁਣਿਆ ਗਿਆ ਸੀ। ਇਸ ''ਚ ਕੈਨੇਡਾ ਸਮੇਤ ਇਟਲੀ, ਜਰਮਨੀ, ਡੈਨਮਾਰਕ, ਜਾਪਾਨ ਅਤੇ ਇੰਗਲੈਂਡ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। 12 ਹਫਤਿਆਂ ਤਕ ਬੱਚਿਆਂ ਦੀਆਂ ਆਦਤਾਂ ਅਤੇ ਰੋਣ ਦੇ ਸਮੇਂ ਨੂੰ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਉਂਝ ਇਕ ਦਿਨ ''ਚ ਛੋਟੇ ਬੱਚੇ 2 ਘੰਟਿਆਂ ਤਕ ਰੋਂਦੇ ਹਨ ਪਰ ਬਾਕੀਆਂ ਦੇ ਮੁਕਾਬਲੇ ਕੈਨੇਡੀਅਨ ਬੱਚੇ ਅੱਧਾ ਘੰਟਾ ਵਧੇਰੇ ਰੋਂਦੇ ਹਨ।