ਸ਼੍ਰੀਲੰਕਾ ਵਿਚ ਕੋਰੋਨਾਵਾਇਰਸ ਦੇ ਮਾਮਲੇ 600 ਤੋਂ ਪਾਰ

04/30/2020 3:34:16 AM

ਕੋਲੰਬੋ - ਸ਼੍ਰੀਲੰਕਾ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਬੁੱਧਵਾਰ ਨੂੰ 600 ਤੋਂ ਪਾਰ ਪਹੁੰਚ ਗਈ। ਦੇਸ਼ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਵਿਅਕਤ ਕੀਤੀ। ਸਿਹਤ ਮੰਤਰਾਲੇ ਨੇ ਆਖਿਆ ਕਿ ਬੁੱਧਵਾਰ ਨੂੰ 12 ਹੋਰ ਲੋਕਾਂ ਨੂੰ ਕੋਰੋਨਾ ਤੋਂ ਪ੍ਰਭਾਵਿਤ ਪਾਇਆ ਗਿਆ, ਜਿਸ ਨਾਲ ਕੋਰੋਨਾ ਦਾ ਮਰੀਜ਼ਾਂ ਦੀ ਗਿਣਤੀ 611 ਤੱਕ ਪਹੁੰਚ ਗਈ ਹੈ।

ਸ਼੍ਰੀਲੰਕਾ ਵਿਚ ਸੋਮਵਾਰ ਨੂੰ ਕੋਵਿਡ-19 ਦੇ 65 ਮਾਮਲੇ ਸਾਹਮਣੇ ਆਏ ਸਨ। ਮਹਾਮਾਰੀ ਸਬੰਧਿਤ ਨਿਕਾਅ ਦੇ ਅੰਕੜੇ ਮੁਤਾਬਕ, ਵਰਤਮਾਨ ਵਿਚ ਕੋਰੋਨਾਵਾਇਰਸ ਦੇ 470 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਦਈ ਦਈਏ ਕਿ ਟਾਪੂ ਦੇਸ਼ ਵਿਚ ਬੀਮਾਰੀ ਕਾਰਨ 7 ਮੌਤਾਂ ਹੋਈਆਂ ਹਨ। ਉਥੇ ਹੀ ਸ਼੍ਰੀਲੰਕਾ ਵਿਚ 20 ਮਾਰਚ ਤੋਂ ਕਰਫਿਊ ਲਾਗੂ ਹੋਇਆ ਹੈ। ਸਿਹਤ ਸੇਵਾਵਾਂ ਦੇ ਜਨਰਲ ਸਕੱਤਰ ਡਾ. ਅਨਿਲ ਜੈਸਿੰਘੇ ਨੇ ਆਖਿਆ ਕਿ ਵਾਇਰਸ ਨੂੰ ਰੋਕਣ ਲਈ ਸਾਨੂੰ ਸਾਰੇ ਜ਼ਰੂਰੀ ਕਦਮ ਚੁੱਕਣੇ ਹਨ ਅਤੇ ਸਾਵਧਾਨੀ ਵਰਤਣੀ ਹੈ।

Khushdeep Jassi

This news is Content Editor Khushdeep Jassi