ਬਲੋਚਿਸਤਾਨ ''ਚ 400 ਤੋਂ ਵਧ ਅੱਤਵਾਦੀਆਂ ਨੇ ਕੀਤਾ ਆਤਮਸਮਰਪਣ

04/22/2017 12:13:25 PM

ਕੋਇਟਾ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 434 ਅੱਤਵਾਦੀਆਂ ਨੇ ਆਤਮਸਮਰਪਣ ਕੀਤਾ ਹੈ। ਸੰਕਟਗ੍ਰਸਤ ਸੂਬੇ ਵਿਚ ਸੁਰੱਖਿਆ ਅਦਾਰਿਆਂ ਅਤੇ ਕਰਮਚਾਰੀਆਂ ''ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਬਲੋਚ ਰੀਪਬਲਿਕਨ ਆਰਮੀ (ਬੀ. ਆਰ. ਏ.), ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਅਤੇ ਹੋਰ ਵੱਖਵਾਦੀ ਸਮੂਹਾਂ ਦੇ ਅੱਤਵਾਦੀਆਂ ਨੇ ਕੱਲ ਭਾਵ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਆਪਣੇ ਹਥਿਆਰ ਸੌਂਪੇ। ਕਮਾਂਡਰ ਲੈਫਟੀਨੈਂਟ ਜਨਰਲ ਆਮਿਰ ਰਿਆਜ਼ ਨੇ ਕਿਹਾ ਕਿ ਜੋ ਆਮ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਕਿ ਉਹ ਆਤਮਸਮਰਪਣ ਕਰ ਸਕਦੇ ਹਨ। 
ਓਧਰ ਬਲੋਚਿਸਤਾਨ ਦੇ ਮੁੱਖ ਮੰਤਰੀ ਸਨਾਉੱਲਾਹ ਜ਼ੇਹਰੀ ਨੇ ਦੋਸ਼ ਲਾਇਆ ਕਿ ਵਿਦੇਸ਼ੀ ਏਜੰਸੀਆਂ ਨੇ ਲੰਬੇ ਸਮੇਂ ਤੋਂ ਸੂਬੇ ਵਿਚ ਬੇਕਸੂਰ ਲੋਕਾਂ ਨੂੰ ਗੁੰਮਰਾਹ ਕਰ ਕੇ ਅਤੇ ਭੜਕਾ ਕੇ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ। ਬੀ. ਐੱਲ. ਏ. ਦੇ ਕਮਾਂਡਰ ਸ਼ੇਰ ਮੁਹੰਮਦ ਨੇ ਕਿਹਾ ਕਿ ''ਪਾਕਿਸਤਾਨ ਵਿਰੋਧੀ'' ਤੱਤਾਂ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਇਕ ਸੀਨੀਅਰ ਸੂਬਾਈ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ 1500 ਤੋਂ ਵਧ ਅੱਤਵਾਦੀਆਂ ਨੇ ਆਤਮਸਮਰਪਣ ਕੀਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਬਲੋਚਿਸਤਾਨ ''ਚ ਅਫਗਾਨਿਸਤਾਨ ਅਤੇ ਈਰਾਨ ਨਾਲ ਲੱਗਦੀਆਂ ਉਸ ਦੀਆਂ ਸਰਹੱਦਾਂ ਦਾ ਇਸਤੇਮਾਲ ਦੇਸ਼ ''ਚ ਨਾਸ਼ ਕਰਨ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਲੋਕਾਂ ਨੂੰ ਭੜਕਾਉਣ ਲਈ ਕੀਤਾ ਜਾ ਰਿਹਾ ਹੈ।

Tanu

This news is News Editor Tanu