ਅਮਰੀਕਾ ਦੇ ਕੇਂਟਕੀ ’ਚ ਤੂਫ਼ਾਨ ਨੇ ਮਚਾਈ ਤਬਾਹੀ, 100 ਤੋਂ ਵੱਧ ਲੋਕਾਂ ਦੀ ਮੌਤ ਦਾ ਖ਼ਦਸ਼ਾ

12/13/2021 10:17:13 AM

ਵਾਸ਼ਿੰਗਟਨ (ਵਾਰਤਾ) : ਅਮਰੀਕਾ ਦੇ ਕੇਂਟਕੀ ਸੂਬੇ ਵਿਚ ਤੂਫ਼ਾਨ ਕਾਰਨ ਹੁਣ ਤੱਕ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਅਸਲ ਅੰਕੜਾ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ਇਹ ਕਹਿਣਾ ਹੈ ਕਿ ਕੇਂਟਕੀ ਸੂਬੇ ਦੇ ਗਵਰਨਰ ਐਂਡੀ ਬੇਸ਼ੀਅਰ ਦਾ। ਉਨ੍ਹਾਂ ਨੇ ਐਤਵਾਰ ਨੂੰ ਸੀ.ਐਨ.ਐਨ. ਨਿਊਜ਼ੀ ਚੈਨਲ ਨੂੰ ਕਿਹਾ, ‘ਮੈਂ ਜਾਣਦਾ ਹਾਂ ਕਿ ਅਸੀਂ 80 ਤੋਂ ਜ਼ਿਆਦਾ ਆਪਣੇ ਨਾਗਰਿਕਾਂ ਨੂੰ ਗੁਆ ਦਿੱਤਾ ਹੈ। ਇਹ ਸੰਖਿਆ 100 ਤੋਂ ਜ਼ਿਆਦਾ ਹੋ ਸਕਦੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਤੂਫ਼ਾਨ ਹੈ।’

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ’ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਦੂਰ ਤੱਕ ਖਿੱਲਰੇ ਮਿਲੇ ਲਾਸ਼ ਦੇ ਟੁਕੜੇ

ਉਨ੍ਹਾਂ ਦੱਸਿਆ ਕਿ ਤੂਫ਼ਾਨ ਕਾਰਨ ਘੱਟ ਤੋਂ ਘੱਟ 227 ਮੀਲ (365 ਕਿਲੋਮੀਟਰ) ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਇਸ ਵਿਚ 200 ਮੀਲ ਦਾ ਦਾਇਰਾ ਕੇਂਟਕੀ ਵਿਚ ਸੀ, ਜਿਸ ਕਾਰਨ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ। ਸੈਂਕੜੇ ਲੋਕ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ, ‘ਮੇਰੇ ਪਿਤਾ ਜੀ ਦਾ ਗ੍ਰਹਿ ਨਗਰ, ਜਿਸ ਦਾ ਅੱਧਾ ਹਿੱਸਾ ਹੁਣ ਖੜ੍ਹਾ ਨਹੀਂ ਹੈ। ਇਸ ਦਾ ਵਰਣਨ ਕਰਨਾ ਮੁਸ਼ਕਲ ਹੈ। ਮੈਨੂੰ ਪਤਾ ਹੈ ਕਿ ਲੋਕ ਦ੍ਰਿਸ਼ ਦੇਖ ਸਕਦੇ ਹਨ। ਇਸ ਤੋਂ ਉਭਰਨ ਵਿਚ ਸਮਾਂ ਲੱਗੇਗਾ। ਮੇਰਾ ਮਤਲਬ ਹੈ ਕਿ ਤੁਸੀਂ ਲੋਕਾਂ ਦੀ ਜਾਂਚ ਕਰਨ ਲਈ ਘਰ-ਘਰ ਜਾਂਦੇ ਹੋ ਅਤੇ ਦੇਖਦੇ ਹੋ ਕਿ ਉਹ ਠੀਕ ਹਨ ਜਾਂ ਨਹੀਂ? ਕੋਈ ਦਰਵਾਜ਼ਾ ਨਹੀਂ ਹੈ। ਸਵਾਲ ਇਹ ਹੈ ਕਿ ਕੀ ਹਜ਼ਾਰਾਂ ਢਾਂਚੇ ਮਲਬੇ ਵਿਚ ਤਬਦੀਲ ਹੋ ਗਏ ਹਨ। ਮੇਰਾ ਮਤਲਬ ਹੈ, ਇਹ ਵਿਨਾਸ਼ਕਾਰੀ ਹੈ।’

ਇਹ ਵੀ ਪੜ੍ਹੋ : ਹਰ ਸ਼ੁੱਕਰਵਾਰ ਲਾੜੀ ਬਣਦੀ ਹੈ ਹੀਰਾ ਜੀਸ਼ਾਨ, ਬੇਹੱਦ ਦਿਲਚਸਪ ਹੈ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry