ਅਮਰੀਕਾ ’ਚ ਇਸ ਸਾਲ ਖਸਰੇ ਦੇ 1000 ਤੋਂ ਵੱਧ ਮਾਮਲੇ ਸਾਹਮਣੇ ਆਏ

06/06/2019 8:37:28 PM

ਵਾਸ਼ਿੰਗਟਨ (ਏ. ਐੱਫ. ਪੀ.)–ਅਮਰੀਕਾ ’ਚ ਇਸ ਸਾਲ ਖਸਰੇ ਦੇ ਮਾਮਲਿਆਂ ਦੀ ਗਿਣਤੀ 1001 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਟੀਕਾਕਰਨ ਬਾਰੇ ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਦਾ ਸੰਕਲਪ ਵੀ ਪ੍ਰਗਟਾਇਆ। ਕੁਝ ਹੀ ਦਿਨ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਜੇ ਮੌਜੂਦਾ ਪ੍ਰਕੋਪ ਜਾਰੀ ਰਹਿੰਦਾ ਹੈ ਤਾਂ ਅਮਰੀਕਾ ਲਈ ਇਸ ਇਨਫੈਕਸ਼ਨ ਸਬੰਧੀ ਰੋਗ ਦਾ ਖਾਤਮਾ ਮੁਸ਼ਕਲ ਹੋ ਸਕਦਾ ਹੈ। ਸਿਹਤ ਅਤੇ ਮਨੁੱਖ ਸੇਵਾ (ਐੱਚ. ਐੱਚ. ਐੱਸ.) ਮੰਤਰੀ ਏਲੇਕਸ ਅਜਰ ਨੇ ਇਕ ਬਿਆਨ ’ਚ ਦੱਸਿਆ ਕਿ ਖਸਰੇ ਵਰਗੀ ਰੋਕਥਾਮ ਯੋਗ ਬੀਮਾਰੀ ਦਾ 1000ਵਾਂ ਮਾਮਲਾ ਪ੍ਰੇਸ਼ਾਨ ਕਰਨ ਵਾਲੀ ਇਕ ਚਿਤਾਵਨੀ ਹੈ।

ਇਹ ਅਹਿਸਾਸ ਕਰਵਾਉਂਦੀ ਹੈ ਕਿ ਲੋਕ ਟੀਕਿਆਂ ਨੂੰ ਸੁਰੱਖਿਅਤ ਸਮਝਣ, ਇਹ ਯਕੀਨੀ ਕਰਨਾ ਅਹਿਮ ਹੈ। ਅਜਰ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਸਿਹਤ ਵਿਭਾਗਾਂ ਅਤੇ ਸਿਹਤ ਦੇਖਭਾਲ ਮੁਹੱਈਆ ਕਰਵਾਉਣ ਵਾਲਿਆਂ ਨੂੰ ਸਮਰਥਨ ਦੇਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਣ ਦਾ ਸੰਕਲਪ ਜਤਾਇਆ। ਨਾਲ ਹੀ ਉਨ੍ਹਾਂ ਨੇ ਇਸ ਬੀਮਾਰੀ ਦਾ ਪ੍ਰਕੋਪ ਰੋਕਣ ਅਤੇ ਟੀਕਿਆਂ ਬਾਰੇ ਗਲਤ ਸੂਚਨਾ ਦਾ ਪ੍ਰਸਾਰ ਰੋਕੇ ਜਾਣ ਨੂੰ ਅੰਤਮ ਟੀਚਾ ਰੱਖਿਆ। ਉਨ੍ਹਾਂ ਕਿਹਾ ਕਿ ਟੀਕੇ ਸੁਰੱਖਿਅਤ ਅਤੇ ਅਤਿਅੰਤ ਪ੍ਰਭਾਵਸ਼ਾਲੀ ਉਪਾਅ ਹਨ, ਜੋ ਇਸ ਬੀਮਾਰੀ ਨੂੰ ਨਾ ਸਿਰਫ ਰੋਕ ਸਕਦੇ ਹਨ ਸਗੋਂ ਇਸ ਦੇ ਮੌਜੂਦਾ ਸਮੇਂ ’ਚ ਪ੍ਰਸਾਰ ਨੂੰ ਵੀ ਖਤਮ ਕਰ ਸਕਦੇ ਹਨ।

Sunny Mehra

This news is Content Editor Sunny Mehra