ਹਾਲੀਵੁੱਡ ’ਚ ਵੀ ਮੂਸੇਵਾਲਾ ਦੇ ਗਾਣਿਆਂ ਦੀ ਦੀਵਾਨਗੀ, ਕੈਨੇਡਾ ’ਚ ਮਸ਼ਹੂਰ ਰੈਪਰ ਭਾਵੁਕ

05/30/2022 2:25:15 PM

ਮਾਨਸਾ: ਕੈਨੇਡਾ ਦੇ ਮਸ਼ਹੂਰ ਰੈਪਰ ਡਰੇਕ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਜਿਸ ਦੀ ਬੀਤੇ ਦਿਨ ਪੰਜਾਬ ’ਚ ਮਾਨਸਾ ਜ਼ਿਲ੍ਹੇ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਇਕ ਕਾਂਗਰਸ ਆਗੂ ਵੀ ਸੀ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦੇ ਇਕ ਦਿਨ ਬਾਅਦ ਇਹ ਘਟਨਾ ਵਾਪਰੀ ਸੀ। ਡਰੇਕ ਨੇ ਇੰਸਟਾਗ੍ਰਾਮ ’ਤੇ ਮੂਸੇਵਾਲਾ ਅਤੇ ਉਸਦੀ ਮਾਂ ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਗਾਇਕ ਦੀ ਮੌਤ ’ਤੇ ਸੋਗ ਜਤਾਇਆ। ਉਨ੍ਹਾਂ ਨੇ ਲਿਖਿਆ ਕਿ ‘ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਸਿੱਧੂ ਮੂਸੇਵਾਲਾ।’

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ਦੇ ਸਦਮੇ ’ਚ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਆਪਣੇ ਮਨਪਸੰਦ ਗਾਇਕ ਨੂੰ ਦੇ ਰਹੇ ਸ਼ਰਧਾਂਜਲੀ

ਡਰੇਕ ਭਾਰਤ ’ਚ ਉਸ ਸਮੇਂ ਚਰਚਾ ’ਚ ਸਨ ਜਿਸ ਸਮੇਂ ਉਸ ਨੇ ਸਿੱਧੂ ਮੂਸੇਵਾਲਾ ਨੂੰ 2020 ’ਚ ਇੰਸਟਾਗ੍ਰਾਮ ’ਤੇ ਫ਼ੋਲੋ ਕਰਨਾ ਸ਼ੁਰੂ ਕੀਤਾ ਸੀ। ਡਰੇਕ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਣ ਵਾਲੇ ਮੂਸੇਵਾਲਾ ਨੇ ਕਨੇਡਾ ’ਚ ਲਗਾਤਾਰ ਲਾਈਵ ਪ੍ਰਦਰਸ਼ਨ ਕੀਤਾ ਸੀ। ਡਿਪਟੀ ਸੁਪਰਡੈਂਟ ਆਫ਼ ਪੁਲਿਸ (ਮਾਨਸਾ) ਗੋਬਿੰਦਰ ਸਿੰਘ ਨੇ ਬੀਤੇ ਦਿਨ ਕਿਹਾ ਸੀ ਕਿ ‘ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਸਨ। ਉਹ ਆਪਣੇ ਦੋ ਦੋਸਤਾਂ ਨਾਲ ਜੀਪ ’ਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਪਿੰਡ ਜਵਾਹਰਕੇ ’ਚ ਉਸ ’ਤੇ ਹਮਲਾ  ਕਰ ਦਿੱਤਾ ਗਿਆ।’

ਇਹ ਵੀ ਪੜ੍ਹੋ: ਮੂਸੇਵਾਲਾ ਦੀ ਮੌਤ 'ਤੇ ਬੋਲੀ ਸ਼ਹਿਨਾਜ਼, ਕਿਹਾ- ਜਵਾਨ ਪੁੱਤ ਦੁਨੀਆ ਤੋਂ ਚਲਾ ਜਾਵੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ

ਸ਼ੁਭਦੀਪ ਸਿੰਘ ਸਿੱਧੂ ਜਿਸ ਨੂੰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਉਹ 424 ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਦੀ ਸੁਰੱਖਿਆ ਬੀਤੇ ਦਿਨੀਂ  ਪੰਜਾਬ ਸਰਕਾਰ ਨੇ ਵਾਪਸ ਲੈ ਲਈ ਸੀ। ਮੂਸੇਵਾਲਾ ਨੇ ਹਾਲ ਹੀ ’ਚ ਕਾਂਗਰਸ ਦੀ ਟਿਕਟ ’ਤੇ ਮਾਨਸਾ ਤੋਂ ਵਿਧਾਨ ਸਭਾ ਚੋਣ ਲੜੀ ਸੀ। ਹਾਲਾਂਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਵਿਜੇ ਸਿੰਗਲਾ ਤੋਂ ਹਾਰ ਗਏ ਸਨ। ਪੁਲਿਸ ਸੂਤਰਾਂ ਅਨੁਸਾਰ ਕਨੇਡਾ ਦੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

Anuradha

This news is Content Editor Anuradha