ਫਰਾਂਸ ''ਚ ਚੋਣਾਂ, ਵੋਟਾਂ ਪਾਉਣ ਲਈ ਕੈਨੇਡਾ ''ਚ ਲੱਗੀਆਂ ਲਾਈਨਾਂ

04/23/2017 11:14:40 AM

ਮਾਂਟਰੀਅਲ— ਫਰਾਂਸ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਪਰਵਾਸੀਆਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇੱਥੇ ਦੱਸ ਦੇਈਏ ਕਿ ਅਮਰੀਕਾ, ਕੈਨੇਡਾ ਵਿਚ ਵੱਡੀ ਗਿਣਤੀ ਵਿਚ ਫਰਾਂਸਿਸੀ ਨਾਗਰਿਕ ਰਹਿੰਦੇ ਹਨ। ਜੋ ਇਨ੍ਹਾਂ ਚੋਣਾਂ ਵਿਚ ਵੋਟਾਂ ਪਾਉਣ ਦੇ ਅਧਿਕਾਰੀ ਹਨ। ਇਨ੍ਹਾਂ ਲੋਕਾਂ ਨੇ ਆਪਣੇ ਇਸੇ ਅਧਿਕਾਰ ਦੀ ਵਰਤੋਂ ਕੀਤੀ। ਕੈਨੇਡਾ ਦੇ ਮਾਂਟਰੀਅਲ ਵਿਚ ਫਰਾਂਸ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਕਿਊਬਿਕ ਵਿਚ ਵੱਡੀ ਗਿਣਤੀ ਵਿਚ ਫਰਾਂਸਿਸੀ ਲੋਕ ਰਹਿੰਦੇ ਹਨ। ਇਨ੍ਹਾਂ ''ਚੋਂ ਜ਼ਿਆਦਾਤਰ ਮਾਂਟਰੀਅਲ ਵਿਚ ਵਸੇ ਹੋਏ ਹਨ। ਇਸ ਲਈ ਮਾਂਟਰੀਅਲ ਫਰਾਂਸ ਦੀਆਂ ਚੋਣਾਂ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਮਾਂਟਰੀਅਲ ਵਿਚ ਸਥਿਤ ਫਰਾਂਸ ਦੀ ਅੰਬੈਸੀ ਨੇ ਦੱਸਿਆ ਕਿ ਤਕਰੀਬਨ 57000 ਫਰਾਂਸਿਸੀਆਂ ਨੇ ਵੋਟਾਂ ਲਈ ਰਜਿਸਟ੍ਰੇਸ਼ਨ ਕੀਤਾ ਸੀ।

Kulvinder Mahi

This news is News Editor Kulvinder Mahi