ਥਾਈਲੈਂਡ ''ਚ ਬਾਂਦਰਾਂ ਤੋਂ ਤੁੜਵਾਏ ਜਾਂਦੇ ਹਨ ਨਾਰੀਅਲ, ਬਿ੍ਰਟੇਨ ਨੇ ਉਤਪਾਦਾਂ ''ਤੇ ਲਾਇਆ ਬੈਨ

07/12/2020 11:17:04 PM

ਬੈਂਕਾਕ - ਦੱਖਣੀ ਥਾਈਲੈਂਡ ਵਿਚ ਬਾਂਦਰਾਂ ਤੋਂ ਨਾਰੀਅਲ ਤੁੜਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਸਾਰਾ ਵਿਵਾਦ ਉਦੋਂ ਸਾਹਮਣੇ ਆਇਆ ਜਦ ਇਕ ਐਸਟੀਵਿਸਟ ਨੇ ਬਾਂਦਰਾਂ 'ਤੇ ਬੇਰਹਿਮੀ ਦੀ ਸ਼ਿਕਾਇਤ ਕਰਦੇ ਹੋਏ ਇਸ ਮੁੱਦੇ ਨੂੰ ਚੁੱਕਿਆ। 'ਪੀਪਲਸ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ' (ਪੇਟਾ) ਦੀ ਇਸ ਰਿਪੋਰਟ ਕਾਰਨ ਕਈ ਬਿ੍ਰਟਿਸ਼ ਸੁਪਰ ਮਾਰਕਿਟ ਨੇ ਥਾਈਲੈਂਡ ਤੋਂ ਨਾਰੀਅਲ ਉਤਪਾਦਾਂ ਦੇ ਮੰਗਾਏ ਜਾਣ 'ਤੇ ਬੈਨ ਲਾ ਦਿੱਤਾ। ਦਰਅਸਲ ਬਾਂਦਰਾਂ ਨੂੰ ਟ੍ਰੇਨਿੰਗ ਦੇਣ ਵਾਲੇ ਇਕ ਵਿਅਕਤੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਝ ਬਾਂਦਰ ਨਿਰਯਾਤ ਦੇ ਉਦੇਸ਼ ਨਾਲ ਨਾਰੀਅਲ ਦੀ ਕਟਾਈ ਕਰਦੇ ਹਨ।

ਬਾਂਦਰਾਂ ਨੂੰ ਸਿਖਲਾਈ ਦੇਣ ਲਈ ਚਲਾਇਆ ਜਾਂਦੈ ਸਕੂਲ
52 ਸਾਲਾ ਨੀਰਨ ਵੋਂਗਵਾਨਿਚ ਸੂਰਤ ਥਾਨੀ ਸੂਬੇ ਦੇ ਬਾਂਦਰਾਂ ਦੇ ਇਕ ਸਕੂਲ ਵਿਚ ਨਾਰੀਅਰ ਤੋੜ ਕੇ ਲਿਆਉਣ ਲਈ ਬਾਂਦਰਾਂ ਨੂੰ ਟ੍ਰੇਨਿੰਗ ਦਿੰਦੇ ਹਨ। ਨੀਰਨ ਨੇ ਇਸ ਵਿਸ਼ੇ 'ਤੇ ਕਿਹਾ ਕਿ ਨਿਰਯਾਤ ਕੀਤੇ ਜਾਣ ਵਾਲੇ ਜ਼ਿਆਦਾਤਰ ਨਾਰੀਅਲ ਬਾਂਦਰਾਂ ਨਹੀਂ ਵੱਲੋਂ ਬਲਕਿ ਮਨੁੱਖਾਂ ਵੱਲੋਂ ਤੋੜੇ ਜਾਂਦੇ ਹਨ। ਉਸ ਨੇ ਬਾਂਦਰਾਂ ਦੇ ਨਾਲ ਬੇਰਹਿਮੀ ਕੀਤੇ ਜਾਣ ਦੇ ਦੋਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਦੱਖਣੀ ਥਾਈਲੈਂਡ ਦੇ ਕੁਝ ਖੇਤਾਂ ਵਿਚ ਨਾਰੀਅਲ ਦੇ ਬਹੁਤ ਲੰਬੇ ਦਰੱਖਤਾਂ 'ਤੇ ਲੱਗੇ ਨਾਰੀਅਲ ਤੋੜਣ ਲਈ ਹੀ ਬਾਂਦਰਾਂ ਦਾ ਇਸਤੇਮਾਲ ਹੁੰਦਾ ਹੈ।

ਪੇਟਾ ਨੇ ਲਾਇਆ ਬੇਰਹਿਮੀ ਦਾ ਦੋਸ਼
ਬਾਂਦਰਾਂ ਦੇ ਨਾਲ ਆਪਣੇ ਭਾਵਨਾਤਮਕ ਸਬੰਧਾਂ ਨੂੰ ਦੱਸਦੇ ਹੋਏ ਉਸ ਨੇ ਕਿਹਾ ਕਿ ਇਨਾਂ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਉਹ ਬਾਂਦਰਾਂ ਦੇ ਨਾਲ ਪਿਛਲੇ 30 ਸਾਲਾਂ ਤੋਂ ਜ਼ਿਆਦਾ ਤੋਂ ਰਹਿ ਰਿਹਾ ਹੈ ਉਸ ਦਾ ਉਨ੍ਹਾਂ ਨਾਲ ਇਕ ਸਬੰਧ ਹੈ ਅਤੇ ਇਕ ਰਿਸ਼ਤਾ ਹੈ। ਨੀਰਨ ਨੇ ਰਾਇਟਰਸ ਨੂੰ ਦੱਸਿਆ ਕਿ ਉਹ ਸਾਲ ਵਿਚ 6 ਤੋਂ 7 ਬਾਂਦਰਾਂ ਨੂੰ ਸਿਖਲਾਈ ਦਿੰਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਕਈ ਬਿ੍ਰਟਿਸ਼ ਖੁਦਰਾ ਵਿਕਰੇਤਾ ਨੇ ਪੀਪਲਸ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ ਦੀ ਇਕ ਰਿਪੋਰਟ ਤੋਂ ਬਾਅਦ ਥਾਈ ਨਾਰੀਅਲ ਦੇ ਉਤਪਾਦਾਂ ਨੂੰ ਆਪਣੀਆਂ ਅਲਮਾਰੀਆਂ ਤੋਂ ਖਿੱਚ ਲਿਆ ਅਤੇ ਦੋਸ਼ ਲਗਾਇਆ ਕਿ ਥਾਈਲੈਂਡ ਵਿਚ ਨਾਰੀਅਲ ਦਾ ਗਲਤ ਇਸਤੇਮਾਲ ਕਰਨ ਵਾਲੇ ਬਾਂਦਰਾਂ ਵੱਲੋਂ ਲਿਆ ਜਾਂਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਕਈ ਬਿ੍ਰਟਿਸ਼ ਖੁਦਰਾ ਵਿਕਰੇਤਾ ਨੇ ਪੀਪਲਸ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ ਦੀ ਇਕ ਰਿਪੋਰਟ ਤੋਂ ਬਾਅਦ ਥਾਈ ਨਾਰੀਅਲ ਦੇ ਉਤਪਾਦਾਂ ਨੂੰ ਖਰੀਦਣਾ ਬੰਦ ਕਰ ਦਿੱਤਾ ਅਤੇ ਥਾਈਲੈਂਡ 'ਤੇ ਦੋਸ਼ ਲਾਇਆ ਕਿ ਥਾਈਲੈਂਡ ਵਿਚ ਨਾਰੀਅਲ ਬਾਂਦਰਾਂ ਵੱਲੋਂ ਤੁੜਵਾਏ ਜਾਂਦੇ ਹਨ ਜੋ ਬਾਂਦਰਾਂ 'ਤੇ ਬੇਰਹਿਮੀ ਦੀ ਕਲਾਸ ਵਿਚ ਗਿਣਿਆ ਜਾਂਦਾ ਹੈ।

ਪੀ. ਐਮ. ਬੋਰਿਸ ਜਾਨਸਨ ਦੀ ਮੰਗੇਤਰ ਨੇ ਕੀਤੀ ਇਹ ਅਪੀਲ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਸ ਨੇ ਹੋਰ ਸੁਪਰ-ਮਾਰਕਿਟ ਨੂੰ ਇਹ ਉਤਪਾਦ ਨਾ ਵੇਚਣ ਲਈ ਕਿਹਾ। ਪੇਟਾ ਨੇ ਵੀ ਕਿਹਾ ਹੈ ਕਿ ਥਾਈਲੈਂਡ ਦੇ ਸਾਰੇ ਨਾਰੀਅਲ ਬਾਂਦਰਾਂ ਵੱਲੋਂ ਤੁੜਵਾਏ ਜਾਂਦੇ ਹਨ। ਹਾਲਾਂਕਿ ਥਾਈਲੈਂਡ ਦੀ ਸਰਕਾਰ ਨੇ ਇਹ ਕਹਿੰਦੇ ਹੋਏ ਪੇਟਾ ਦੀ ਰਿਪੋਰਟ ਦਾ ਖੰਡਨ ਕੀਤਾ ਹੈ ਕਿ ਥਾਈਲੈਂਡ ਵਿਚ ਨਾਰੀਅਲ ਤੋੜਣ ਲਈ ਬਾਂਦਰਾਂ ਦਾ ਇਸਤੇਮਾਲ ਕਰੀਬ ਨਾ ਦੇ ਬਰਾਬਰ ਹੈ।

Khushdeep Jassi

This news is Content Editor Khushdeep Jassi