ਕੈਨੇਡਾ 'ਚ ਮੰਕੀਪੌਕਸ ਵਾਇਰਸ ਨੇ ਦਿੱਤੀ ਦਸਤਕ, ਲੋਕਾਂ ਲਈ ਐਡਵਾਇਜ਼ਰੀ ਜਾਰੀ

05/23/2022 12:30:12 PM

ਟੋਰਾਂਟੋ (ਬਿਊਰੋ): ਕੈਨੇਡਾ ਵਿਚ ਵੀ ਮੰਕੀਪੌਕਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਕੈਨੇਡਾ ਦੇ ਸਾਰੇ ਸੂਬਿਆਂ ਵਿਚ ਪੈਰ ਪਸਾਰ ਰਿਹਾ ਹੈ। ਟੋਰਾਂਟੋ ਦੇ ਸਿਹਤ ਅਧਿਕਾਰੀ ਸ਼ਹਿਰ ਵਿਚ ਮੰਕੀਪੌਕਸ ਦੇ ਪਹਿਲੇ ਸ਼ੱਕੀ ਮਾਮਲੇ ਦੀ ਜਾਂਚ ਕਰ ਰਹੇ ਹਨ।ਇਸ ਕੇਸ ਵਿੱਚ 40 ਸਾਲਾਂ ਦਾ ਇੱਕ ਪੁਰਸ਼ ਨਿਵਾਸੀ ਸ਼ਾਮਲ ਹੈ, ਜਿਸਦਾ ਹਾਲ ਹੀ ਵਿੱਚ ਮਾਂਟਰੀਅਲ ਦੀ ਯਾਤਰਾ ਕਰਨ ਵਾਲੇ ਕਿਸੇ ਵਿਅਕਤੀ ਨਾਲ ਸੰਪਰਕ ਹੋਇਆ ਸੀ। ਟੋਰਾਂਟੋ ਪਬਲਿਕ ਹੈਲਥ (TPH) ਦੇ ਅਨੁਸਾਰ, ਵਿਅਕਤੀ ਹੁਣ ਹਸਪਤਾਲ ਵਿੱਚ ਠੀਕ ਹੋ ਰਿਹਾ ਹੈ।

ਬੇਸ਼ੱਕ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਤਸੱਲੀ ਦਿੱਤੀ ਜਾ ਰਹੀ ਹੈ ਕਿ ਇਹ ਵਾਇਰਸ ਜਾਨਲੇਵਾ ਨਹੀਂ ਹੈ ਪਰ ਕੋਰੋਨਾ ਦਾ ਪ੍ਰਕੋਪ ਝੱਲ਼ ਚੁੱਕੇ ਲੋਕਾਂ ਦੇ ਮਨਾਂ ਵਿਚ ਡਰ ਹੈ। ਜਾਣਕਾਰੀ ਮੁਤਾਬਕ ਪੰਜ ਦਿਨ ਪਹਿਲਾਂ ਮਾਂਟਰੀਅਲ ਵਿਚ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਮੰਕੀਪੌਕਸ ਵਾਇਰਸ ਦਾ ਪਤਾ ਲੱਗਿਆ ਸੀ। ਇਸ ਮਗਰੋਂ ਕੁਝ ਹੋਰ ਸੂਬਿਆਂ ਵਿਚ ਵੀ ਇਸ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ।ਕੈਨੇਡਾ ਦੇ ਵੱਖ-ਵੱਖ ਹਸਪਤਾਲਾਂ ਵਿਚ ਮੰਕੀਪੌਕਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 10-12 ਦੇ ਵਿਚਕਾਰ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ ਛੂਤ ਦੀ ਇਸ ਬਿਮਾਰੀ ਕਾਰਨ ਤੇਜ਼ ਬੁਖਾਰ ਅਤੇ ਸਰੀਰ 'ਤੇ ਹਲਕੇ ਦਾਣੇ ਨਿਕਲ ਆਉਂਦੇ ਹਨ ਤੇ ਜੋੜਾਂ ਵਿਚ ਤੇਜ਼ ਦਰਦ ਹੋਣ ਲੱਗਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ ਦੌਰਾਨ ਸਾਊਦੀ ਅਰਬ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

ਵਿਭਾਗ ਵੱਲੋਂ ਜਾਰੀ ਸੂਚਨਾਵਾਂ ਮੁਤਾਬਕ ਮੰਕੀਪੌਕਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਦਾ ਇਲਾਜ ਅਤੇ ਦਵਾਈਆਂ  ਹਸਪਤਾਲਾਂ ਵਿਚ ਮੌਜੂਦ ਹਨ। ਟੋਰਾਂਟੋ ਵਿਚ ਮੰਕੀਪੌਕਸ ਤੋਂ ਪੀੜਤ ਦੋ ਮਰੀਜ਼ਾਂ ਦੀ ਜਾਂਚ ਮਗਰੋਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ। ਸਿਹਤ ਵਿਭਾਗ ਇਹ ਪਤਾ ਲਗਾ ਰਿਹਾ ਹੈ ਕਿ ਇਹ ਵਾਇਰਸ ਵਿਦੇਸ਼ ਤੋਂ ਕਿਸੇ ਮਰੀਜ਼ ਰਾਹੀਂ ਆਇਆ ਜਾਂ ਇੱਥੇ ਪੈਦਾ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News