ਮਨੀ ਲਾਂਡਰਿੰਗ ਦੇ ਮਾਮਲੇ ’ਚ ਸ਼ਾਹਬਾਜ਼ ਸ਼ਰੀਫ਼ ਅਤੇ ਉਸ ਦੇ ਪੁੱਤਰ ਨੂੰ ਹੋ ਸਕਦੀ ਹੈ ਸਜ਼ਾ

11/04/2020 2:22:05 PM

ਪਾਕਿਸਤਾਨ - ਮਨੀ ਲਾਂਡਰਿੰਗ (ਕਾਲੇ ਧੰਨ ਨੂੰ ਚਿੱਟਾ ਕਰਨਾ) ਅਤੇ ਗੈਰਕਾਨੂੰਨੀ ਜਾਇਦਾਦ ਦੇ ਮਾਮਲੇ ’ਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਅਤੇ ਉਸ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਨੂੰ ਸਜ਼ਾ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਿ ਜਵਾਬਦੇਹੀ ਕੋਰਟ ਅਗਲੀ ਸੁਣਵਾਈ ’ਚ ਹੋਰ ਲੋਕਾਂ ਦੇ ਨਾਲ ਸ਼ਾਹਬਾਜ਼ ਸ਼ਰੀਫ਼ ਅਤੇ ਉਸ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਨੂੰ ਇਸ ਮਾਮਲੇ ਦੇ ਸਬੰਧ ’ਚ ਦੋਸ਼ੀ ਬਣਾ ਸਕਦੀ ਹੈ। 

ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਕੌਮੀ ਜਵਾਬਦੇਹੀ ਬਿਊਰੋ ਦੇ ਸਰਕਾਰੀ ਵਕੀਲ ਨੇ ਚਾਰ ਪ੍ਰਵਾਨਗੀਆਂ ਦੇ ਬਿਆਨਾਂ ਦੀ ਇੱਕ ਕਾਪੀ ਅਦਾਲਤ ’ਚ ਪੇਸ਼ ਕਰ ਦਿੱਤੀ ਹੈ। ਪ੍ਰੀਜਾਈਡਿੰਗ ਜੱਜ ਜਵਾਦਊਲ ਹਸਨ ਨੇ ਸ਼ਰੀਫ ਨੂੰ ਕਿਹਾ ਕਿ ਉਹ ਬਿਆਨਾਂ ਦੀਆਂ ਕਾਪੀਆਂ ਹਾਸਲ ਕਰ ਲਵੇ, ਜਿਸ ਤੋਂ ਬਾਅਦ ਉਨ੍ਹਾਂ ਨੇ ਵਕੀਲ ਨੂੰ ਪੁੱਛਿਆ ਕਿ ਇਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਵਿਚ ਕਿੰਨਾ ਸਮਾਂ ਲੱਗੇਗਾ।

ਸ਼ਰੀਫ ਨੇ ਕਿਹਾ ਕਿ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਦਾਇਰ ਕੀਤੇ ਵਕੀਲਾਂ ਦੇ ਬਿਆਨਾਂ ਵਿੱਚ ਉਸ ਦਾ ਨਾਮ ਨਹੀਂ ਹੈ। ਉਸਨੇ ਜੱਜ ਦੇ ਸਾਹਮਣੇ ਇਹ ਸ਼ਿਕਾਇਤ ਕੀਤੀ ਕਿ ਉਸਨੂੰ ਜੇਲ੍ਹ ਵਿੱਚ ਫਿਜ਼ੀਓਥੈਰੇਪੀ ਦੀ ਸਹੂਲਤ ਨਹੀਂ ਮਿਲ ਰਹੀ, ਜਦੋਂਕਿ ਅਦਾਲਤ ਨੇ ਉਸਨੂੰ ਇਸ ਦੀ ਇਜਾਜ਼ਤ ਦਿੱਤੀ ਹੋਈ ਹੈ। 

ਸੂਤਰਾਂ ਅਨੁਸਾਰ ਸ਼ਰੀਫ਼ ਦੀ ਪਤਨੀ ਨੁਸਰਤ ਵਲੋਂ ਸਿਹਤ ਦਾ ਹਵਾਲਾ ਦਿੰਦੇ ਛੋਟ ਦੀ ਕੀਤੀ ਹੋਈ ਅਪੀਲ ਨੂੰ ਜੱਜ ਵਲੋਂ ਠੁਕਰਾ ਦਿੱਤਾ ਗਿਆ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਨੁਸਰਤ ਸਿਹਤ ਦੇ ਕਾਰਨਾਂ ਕਰਕੇ ਦੇਸ਼ ਤੋਂ ਬਾਹਰ ਹੈ। ਇਸ ਦੌਰਾਨ ਪੀ.ਐੱਮ.ਐੱਲ.ਐੱਨ. ਦੀ ਨੇਤਾ ਮਰੀਅਮ ਨਵਾਜ਼ ਆਪਣੇ ਚਾਚੇ ਅਤੇ ਚਚੇਰਾ ਭਰਾ ਹਮਜ਼ਾ ਨੂੰ ਮਿਲਣ ਲਈ ਅਦਾਲਤ ਦੇ ਅਹਾਤੇ ਵਿੱਚ ਗਈ ਸੀ, ਕਿਉਂਕਿ ਪਾਰਟੀ ਦਾ ਦੋਸ਼ ਹੈ ਕਿ ਜੇਲ੍ਹ ਦੇ ਅਹਾਤੇ ਵਿੱਚ ਇਨ੍ਹਾਂ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

rajwinder kaur

This news is Content Editor rajwinder kaur