ਮੋਦੀ ਦੀ ਅਮਰੀਕਾ ਯਾਤਰਾ ਭਾਰਤ ਦੇ ਲਈ ਫਾਇਦੇਮੰਦ ਸਾਬਤ ਹੋਈ : ਚੀਨ

06/29/2017 2:12:59 AM

ਬੀਜਿੰਗ— ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਬੈਠਕ ਦੇ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਨਵੀਆਂ ਉਚਾਈਆਂ ਤੱਕ ਪਹੁੰਚ ਗਏ ਹਨ ਤੇ ਇਸ ਦੇ ਕਈ ਸਾਕਾਰਾਤਮਕ ਨਤੀਜੇ ਆਏ ਹਨ। ਮੋਦੀ ਦੀ ਅਮਰੀਕੀ ਯਾਤਰਾ ਨੂੰ ਲੈ ਕੇ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਲੇਖ 'ਚ ਕਿਹਾ ਕਿ ਟਰੰਪ ਦੇ ਜਨਵਰੀ 'ਚ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਇਹ ਰਾਸ਼ਟਰ ਪ੍ਰਮੁੱਖ ਦੇ ਨਾਲ ਟਰੰਪ ਦਾ ਪਹਿਲਾ ਵਰਕਿੰਗ ਡਿਨਰ ਸੀ।
ਇਸ 'ਚ ਕਿਹਾ ਗਿਆ ਕਿ ਟਰੰਪ, ਜਿਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੇ ਸੱਚੇ ਦੋਸਤ ਹਨ, ਨੇ ਪਹਿਲੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨਕਾਲ 'ਚ ਜਤਾਏ ਉਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ, ਜਿਸ ਲਈ ਉਨ੍ਹਾਂ ਤੋਂ ਪਹਿਲਾਂ ਦੇ ਰਾਸ਼ਟਰਪਤੀਆਂ ਨੇ ਯੋਗਦਾਨ ਦਿੱਤਾ ਸੀ। ਲੇਖ ਦੇ ਮੁਤਾਬਕ, ''ਇਸ ਦੌਰੇ ਨੂੰ ਮਾਹਿਰ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਸ਼ਾਨਦਾਰ ਦੱਸ ਰਹੇ ਹਨ ਕਿ ਰਾਸ਼ਟਰਪਤੀ ਟਰੰਪ ਦੇ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਪੈਰਿਸ ਸਮਝੋਤੇ ਤੋਂ ਪਿੱਛੇ ਹਟਣ ਦੇ ਨਾਲ ਭਾਰਤ 'ਤੇ ਸਮਝੋਤੇ ਨੂੰ ਲਾਗੂ ਕਰਨ ਬਦਲੇ ਪੈਸੇ ਮੰਗਣ ਦੇ ਦੋਸ਼ ਲਗਾਉਣ ਦੇ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਵਾਦ ਹੋਇਆ ਸੀ।
ਇਸ 'ਚ ਕਿਹਾ ਗਿਆ ਕਿ ਦੋਵਾਂ ਨੇਤਾਵਾਂ ਨੇ ਅੱਤਵਾਦ ਨੂੰ ਲੈਕੇ ਮਜ਼ਬੂਤ ਸਹਿਯੋਗ ਪੁਖਤਾ ਕਰਨ ਦੀ ਸਹੁੰ ਚੁੱਕੀ। ਟਰੰਪ ਨੇ ਨਾਲ ਹੀ ਪਾਕਿਸਤਾਨ ਨੂੰ ਸੰਦੇਸ਼ ਵੀ ਦਿੱਤਾ ਕਿ ਉਹ ''26/11 ਦੇ ਮੁੰਬਈ ਹਮਲੇ, ਪਠਾਨਕੋਟ ਤੇ ਪਾਕਿਸਤਾਨ ਸਥਿਤ ਸਮੂਹਾਂ ਵਲੋਂ ਕੀਤੇ ਗਏ ਦੂਜੇ ਸਰਹੱਦ ਪਾਰ ਦੇ ਅੱਤਵਾਦੀਆਂ ਨੂੰ ਤੇਜ਼ੀ ਨਾਲ ਸਜ਼ਾ ਦੇਵੇ।''