600 ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ— 3 ਸਾਲ ''ਚ ਮੇਰੀ ਸਰਕਾਰ ''ਤੇ ਨਹੀਂ ਇਕ ਵੀ ਧੱਬਾ

06/26/2017 3:21:39 PM

ਵਾਸ਼ਿੰਗਟਨ— ਅਮਰੀਕਾ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਜੜੋ ਖਤਮ ਕਰਨ 'ਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਸਾਲ 'ਚ ਉਨ੍ਹਾਂ ਦੀ ਸਰਕਾਰ 'ਤੇ ਇਕ ਵੀ ਦਾਗ ਜਾਂ ਧੱਬਾ ਨਹੀਂ ਲੱਗਾ ਹੈ। ਵਰਜੀਨੀਆ 'ਚ ਆਯੋਜਿਤ ਸਵਾਗਤ ਸਮਾਰੋਹ 'ਚ ਤਕਰੀਬਨ 600 ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ''ਭਾਰਤ 'ਚ ਇਸ ਤੋਂ ਪਹਿਲਾਂ ਦੀ ਸਰਕਾਰ ਵਿਰੁੱਧ ਵੋਟਿੰਗ ਕਿਉਂ ਹੋਈ, ਇਸ ਦੀ ਮੁੱਖ ਵਜ੍ਹਾ ਸੀ ਭ੍ਰਿਸ਼ਟਾਚਾਰ।'' ਉਨ੍ਹਾਂ ਕਿਹਾ ਕਿ ਭਾਰਤੀ ਭ੍ਰਿਸ਼ਟਾਚਾਰ ਤੋਂ ਨਫਰਤ ਕਰਦੇ ਹਨ।
ਮੋਦੀ ਨੇ ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਨਵੀਂ ਉੱਚਾਈ 'ਤੇ ਲੈ ਜਾਣ ਦੀ ਕੋਸ਼ਿਸ਼ ਜਾਰੀ ਰੱਖੇਗੀ। ਮੈਂ ਪੂਰੀ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਬੀਤੇ ਸਾਲ 'ਚ ਮੇਰੀ ਸਰਕਾਰ ਨੇ ਜੋ ਕੰਮ ਕੀਤੇ ਹਨ, ਹੁਣ ਤੱਕ ਉਸ 'ਤੇ ਇਕ ਵੀ ਦਾਗ ਜਾਂ ਧੱਬਾ ਨਹੀਂ ਲੱਗਾ ਹੈ। 
ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹੇ ਕਈ ਉਦਾਹਰਣ ਦੇ ਸਕਦਾ ਹਾਂ, ਜਿੱਥੇ ਭਾਰਤ ਤਕਨਾਲੋਜੀ ਦੀ ਮਦਦ ਨਾਲ ਮਹਾਨ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ, ਫਿਰ ਚਾਹੇ ਉਹ ਪੁਲਾੜ ਦਾ ਖੇਤਰ ਹੋਵੇ ਜਾਂ ਖੇਤੀਬਾੜੀ ਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਮੰਚਾਂ 'ਤੇ ਦੇਸ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੇਸ਼ ਵਿਚ ਤੇਜ਼ੀ ਨਾਲ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਆਮ ਜਨਤਾ ਦੀਆਂ ਵਧਦੀਆਂ ਉਮੀਦਾਂ ਹਨ। ਉੱਥੇ ਮੌਜੂਦ ਲੋਕਾਂ ਦੀ ਤਾੜੀਆਂ ਦੀ ਗੂੰਜ ਦਰਮਿਆਨ ਮੋਦੀ ਨੇ ਕਿਹਾ, ''ਅਸੀਂ ਲੋਕ ਭਾਰਤ ਦੀ ਜਨਤਾ ਦੀ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੇ ਹਾਂ।'' ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਵਿਕਾਸ ਅਤੇ ਤਰੱਕੀ ਲਈ ਅਮਰੀਕਾ 'ਚ ਸਹਾਇਕ ਮਾਹੌਲ ਮਿਲਣ ਨਾਲ ਉਨ੍ਹਾਂ ਨੇ ਹੋਰ ਵਿਕਾਸ ਕੀਤਾ ਅਤੇ ਉਹ ਤੇਜ਼ੀ ਨਾਲ ਭਾਰਤ ਦਾ ਰੂਪ ਬਦਲ ਰਹੇ ਹਨ।