ਮੋਦੀ ਨੇ ਨਹੀਂ ਕੀਤੀ ਜ਼ਾਕਿਰ ਨਾਇਕ ਦੀ ਹਵਾਲਗੀ ਦੀ ਅਪੀਲ: ਮਹਾਤਿਰ

09/17/2019 4:39:13 PM

ਕੁਆਲਾਲੰਪੁਰ— ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਭਾਰਤ 'ਚ ਮਨੀ ਲਾਂਡ੍ਰਿੰਗ ਤੇ ਅੱਤਵਾਦ ਸਬੰਧੀ ਦੋਸ਼ਾਂ ਨੂੰ ਲੈ ਕੇ ਲੋੜੀਂਦੇ ਜ਼ਾਕਿਰ ਨਾਇਕ ਦੀ ਹਲਾਵਗੀ ਦੀ ਅਪੀਲ ਨਹੀਂ ਕੀਤੀ ਹੈ।

53 ਸਾਲਾ ਨਾਇਕ 2016 'ਚ ਭਾਰਤ ਛੱਡ ਮਲੇਸ਼ੀਆਈ ਚਲਾ ਗਿਆ ਸੀ, ਜਿਥੇ ਉਸ ਨੂੰ ਸਥਾਈ ਨਿਵਾਸ ਦਰਜਾ ਦੇ ਦਿੱਤਾ ਸੀ। ਮਹਾਤਿਰ ਨੇ ਕਿਹਾ ਕਿ ਮੋਦੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਇਕ ਆਰਥਿਕ ਮੰਚ ਸੰਮੇਲਨ ਦੌਰਾਨ ਮੁਲਾਕਾਤ 'ਚ ਉਨ੍ਹਾਂ ਨਾਲ ਵਿਵਾਦਾਂ 'ਚ ਘਿਰੇ ਇਸਲਾਮੀ ਪ੍ਰਚਾਰਕ ਦੀ ਹਵਾਲਗੀ ਦੀ ਕੋਈ ਅਪੀਲ ਨਹੀਂ ਕੀਤੀ ਗਈ ਸੀ। ਹਾਲਾਂਕਿ ਨਵੀਂ ਦਿੱਲੀ ਨੇ ਇਕ ਅਧਿਕਾਰਿਤ ਨੋਟਿਸ ਜਾਰੀ ਕੀਤਾ ਹੈ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪ੍ਰਧਾਨ ਮੰਤਰੀ ਮਹਾਤਿਰ ਦੇ ਨਾਲ ਦੋ-ਪੱਖੀ ਬੈਠਕ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਦੀ ਨੇ ਨਾਇਕ ਦੀ ਹਵਾਲਗੀ ਦਾ ਮੁੱਦਾ ਮਲੇਸ਼ੀਆਈ ਪ੍ਰਧਾਨ ਮੰਤਰੀ ਸਾਹਮਣੇ ਚੁੱਕਿਆ ਹੈ।

Baljit Singh

This news is Content Editor Baljit Singh