ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦਿੱਤੀ ਵਧਾਈ

Thursday, Oct 26, 2017 - 10:56 AM (IST)

ਬੀਜਿੰਗ(ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਦੇ ਤੌਰ ਉੱਤੇ ਦੂਜਾ ਕਾਰਜਕਾਲ ਹਾਸਲ ਕਰਨ ਲਈ ਵੀਰਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਾਰਤ-ਚੀਨ ਸਬੰਧ ਨੂੰ ਅੱਗੇ ਹੋਰ ਮਜ਼ਬੂਤ ਕਰਨ ਲਈ ਉਤਸੁੱਕ ਹਨ। ਮੋਦੀ ਨੇ ਚੀਨ ਦੇ ਲੋਕਪ੍ਰਿਯ ਮਾਇਕਰੋਬਲਾਗ ਵੀਬੋ ਉੱਤੇ ਆਪਣੇ ਸੰਦੇਸ਼ ਵਿਚ ਕਿਹਾ,''ਸੀਪੀਸੀ ਜਨਰਲ ਸਕੱਤਰ ਦੇ ਰੂਪ ਵਿਚ ਫਿਰ ਤੋਂ ਚੁਣੇ ਜਾਣ ਲਈ ਰਾਸ਼ਟਰਪਤੀ ਸ਼ੀ ਨੂੰ ਵਧਾਈ। ਭਾਰਤ-ਚੀਨ ਸਬੰਧਾਂ ਨੂੰ ਨਾਲ ਮਿਲ ਕੇ ਮਜ਼ਬੂਤ ਬਣਾਉਣ ਲਈ ਉਤਸੁੱਕ ਹਾਂ।'' ਮੋਦੀ ਦਾ ਸੰਦੇਸ਼ ਅੰਗਰੇਜ਼ੀ ਅਤੇ ਮੰਦਾਰਿਨ ਦੋਵਾਂ ਭਾਸ਼ਾਵਾਂ ਵਿਚ ਪੋਸਟ ਕੀਤਾ ਗਿਆ। ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ ਭਾਰਤ ਅਤੇ ਚੀਨ ਦੀ ਫੌਜ ਵਿਚਕਾਰ 73 ਦਿਨ ਤੱਕ ਚਲੇ ਗਤੀਰੋਧ ਕਾਰਨ ਪੈਦਾ ਹੋਈ ਕੜਵਾਹਟ ਨੂੰ ਘੱਟ ਕਰਨ ਲਈ ਦੋਵਾਂ ਪਾਸਿਆਂ ਦੀਆਂ ਸਿਆਸਤੀ ਕੋਸ਼ਿਸ਼ਾਂ ਦੌਰਾਨ ਮੋਦੀ ਦਾ ਇਹ ਸੰਦੇਸ਼ ਆਇਆ ਹੈ। ਪਿਛਲੇ ਮਹੀਨੇ ਮੋਦੀ ਅਤੇ ਸ਼ੀ ਨੇ ਚੀਨ ਦੇ ਬੰਦਰਗਾਹ ਸ਼ਹਿਰ ਜਿਆਮੇਨ ਵਿਚ ਨੌਵੇਂ ਬ੍ਰਿਕਸ ਸੰਮੇਲਨ ਤੋਂ ਬਾਹਰ ਮੁਲਾਕਾਤ ਕੀਤੀ ਸੀ ਅਤੇ ਡੋਕਲਾਮ ਗਤੀਰੋਧ ਤੋਂ ਬਾਅਦ ਪਹਿਲੀ ਦੋ-ਪੱਖੀ ਬੈਠਕ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਸਹਿਮਤੀ ਜਤਾਈ ਸੀ।


Related News